Dialogue with a Revolutionary who commited suicide


Daljit Ami

It is sad that Satnam chose to walk away. After writing a book like Jangalnama and translating a novel like Spartacus into Punjabi, Satnam finally resigned from his own life. In Sanjay Kak’s film Red Ant Dream, Satnam reads out Paash’s poem, looks into the camera and expresses his agreement with the seditious poem. He grins and looks straight into the camera while talking about sedition. His frame becomes a representation of disobedience against authority. Satnam addressed life through this very resistance. Satnam’s suicide unveils the covert and the overt violence of our times when questions arising with every kind of resistance are labelled seditious. That is why it becomes essential to ask why someone like Satnam commits suicide? Who is responsible for this suicide and who owns the responsibility to evaluate its genesis?

For four long decades Satnam remained a full time revolutionary. He contributed towards the mobilization of resistance and inspired a lot of young people to walk the path of revolution. He motivated those who walked the path and maintained sincere relationships with those who chose to step out of the path. His friends, compatriots and even his opponents praise his warm and amiable nature. His friends will tell you that he presented his views with extraordinary clarity and listened sensitively to the views of his opponents. His writings are evidence of his curiosity and clarity. There is no doubt that staying active in revolutionary politics for so long demands conviction and courage. It demands a thorough review of the system. It demands a review of the political, class and caste structures of society. It also demands a deconstruction of the social and the emotional aspects of society.

The revolutionary dreams are shaped through these reviews of the system. Fearlessly, the revolutionary activist, upon reviewing the system, changes his or her own self as per the principles of revolution. Every activist has to balance heavy odds: on the one side one has to live in a current unequal patriarchal world and on the other side one has to nurture the dream of the revolution. Balancing these becomes a cause for conflict between many activists and organizations. In such situations, a revolutionary activist comes face to face with his or her own organization. At times these conflicts result in splits of organizations and disillusionment among activists.

This is the most complex and painful aspect of revolutionary movements. When one seeks to change the times, one also experiences inner change. The associations with other revolutionaries inspire these inner changes, the change of preferences; the changes in the social sphere and the emotional universe. If an activist abandons the ranks, the question of settling down in another way of life arises from the very place where the abandonment takes place. The route, for someone who chooses to turn back before the revolution, is not paved and decorated – the question of resurrecting one’s life becomes important. When activists return from long jail terms, the manner in which they engage with the organizations – the earlier alignments – change. These changes rupture the activist’s emotional and social life. The experience is similar to clashes between activists and organizations when, due to ill health, the organizations leave the activists back home at the mercy of their families. Or when organizations give activists time off to take care of their family members. In such times complicated familial relationships come to the fore. Relations that the activist once rejected or neglected, now seek new terms to establish themselves. The inevitable conflict between that imagined and actual patriarchal family puts revolutionaries under tremendous pressure. Such experiences of rupture and resettling are never pleasant.

When these happenings are frequent in revolutionary politics, who has the responsibility to take required initiatives? When the revolutionary activists return home before the revolution, only an exceptional one has the skill to negotiate with the new life-style. While some fall victims to disappointments and decadance, many struggle to create a healthy engagement and a warm sphere around them. The claims of and on organizations recede and it is quite difficult to retain confidence in a new social scanerios. This is also when an activist addresses what has broken within and realises how his or her intellectual, emotional and human side has developed: at times the emotional development has not reached the level of intellectual development and at other times the human development has fallen short of the intellectual development. Current social systems and medical practice fail to understand this. No amount of advice or comfort talk soothes the one who is drowning. The activist does not find resources to change his or her environment and is unable to find an engagement that occupies the mind.

It could seem that such a person cannot be saved. In fact, saving such a person is not the responsibility of the current system because the ‘powers that be’ seek their importance in the death of such people. That is why a case is being made out that Satnam’s death was for the advancement of spirituality and religion. This argument is similar to that of the system which links every question to the idea of sedition and seeks to cover every failure of a revolutionary with the banner of devotion. The irony is that the so called ‘spiritual ones’, who speak of the well being of the human race, are making such arguments. These are the ones who celebrate such deaths.

No establishment has an interest in saving people like Satnam. Rather establshments find vindication in his end. Facebook and social media is replete with the claims of vindication by radical right wingers and advocates of spirituality. Satnam’s decision is definitely a failure of the revolutionary politics and their social structures. In the shadow of this dejection it is incumbent upon us to realise that the current socio-political reality of our times cannot assuage the heart of activists. The question arising from the suicide might be asked from any point of view but must be addressed. Satnam who gave the Punjabi audience a classic like Spartacus and Jangalnama has resigned from life so the review of his life must start with an apology. After Rohit Vemula, we had Navkaran and now we have Satnam. All three are linked to each other and breaking this chain of suicides by activists is not any less a matter than a revolution. We must confront Satnam and respond to his questions. We need to address his seditious silences. He is speaking to us through Paash. When he has frozen in time, his eye contact with the camera defines him and that needs to be deciphered.

Daljit Ami is an independent documentary filmmaker and pursuing PhD in Cinema Studies from Jawaharlal Nehru University. This article has been translated from Punjabi by Amandeep Sandhu.

Amandeep Sandhu is the author of Roll of Honour, translated by Daljit Ami into Punjabi as Gawah De Fanah Hon To Pehlan.

The article was published by Counter Currents



ਸੁਆਲ-ਸੰਵਾਦ: ਬੇਦਾਅਵਾ ਲਿਖ ਗਏ ਇਨਕਲਾਬੀ ਨਾਲ ਸੁਆਲ-ਜੁਆਬ


ਦਲਜੀਤ ਅਮੀ

ਸਤਨਾਮ ਦੇ ਤੁਰ ਜਾਣ ਦਾ ਫ਼ੈਸਲਾ ਸੋਗ਼ਵਾਰ ਹੈ। ਜੰਗਲਨਾਮਾ ਵਰਗੀ ਕਿਤਾਬ ਲਿਖਣ ਵਾਲਾ ਅਤੇ ਸਪਾਰਟਕਸ ਵਰਗੇ ਨਾਵਲ ਦਾ ਤਰਜਮਾ ਕਰਨ ਵਾਲਾ ਸਤਨਾਮ ਜ਼ਿੰਦਗੀ ਨੂੰ ਬੇਦਾਅਵਾ ਦੇ ਗਿਆ। ਸੰਜੇ ਕਾਕ ਦੀ ਦਸਤਾਵੇਜ਼ੀ ਫ਼ਿਲਮ ‘ਮਾਟੀ ਕੇ ਲਾਲ’ ਵਿੱਚ ਪਾਸ਼ ਦੀ ਕਵਿਤਾ ਸੁਣਾ ਕੇ ਉਹ ਕੈਮਰੇ ਵਿੱਚ ਝਾਕਦਾ ਹੈ ਅਤੇ ਆਪਣੀ ਸਹਿਮਤੀ ਜਤਾਉਂਦਾ ਹੈ। ਉਸ ਦੇ ਮੂੰਹ ਉੱਤੇ ਮੁਸਕਰਾਹਟ ਫ਼ੈਲਦੀ ਹੈ। ਦੇਸ਼ ਧਰੋਹ ਦੀ ਧਾਰਨਾ ਦੀ ਗੱਲ ਕਰਦਿਆਂ ਕੈਮਰੇ ਵਿੱਚ ਦੇਖਦਾ ਹੈ ਤਾਂ ਉਸ ਦਾ ਸਮੁੱਚਾ ਬੁੱਤ ਨਾਬਰੀ ਦਾ ਨੁਮਾਇੰਦਾ ਬਣ ਜਾਂਦਾ ਹੈ। ਨਿਜ਼ਾਮ ਦੇ ਖ਼ਿਲਾਫ਼ ਨਾਬਰੀ ਕਰਨ ਵਾਲਾ ਸਤਨਾਮ ਆਪਣੇ ਇਸੇ ਖ਼ਾਸੇ ਤਹਿਤ ਜ਼ਿੰਦਗੀ ਨੂੰ ਮੁਖ਼ਾਤਬ ਹੁੰਦਾ ਹੈ। ਜਦੋਂ ਹਰ ਤਰ੍ਹਾਂ ਦੀ ਨਾਬਰੀ ਦੇ ਨਾਲ ਹਰ ਤਰ੍ਹਾਂ ਦੇ ਸੁਆਲਾਂ ਨੂੰ ਦੇਸ਼ ਧਰੋਹ ਕਰਾਰ ਦਿੱਤਾ ਜਾ ਰਿਹਾ ਹੈ ਤਾਂ ਸਤਨਾਮ ਦਾ ਤੁਰ ਜਾਣਾ ਮੌਜੂਦਾ ਦੌਰ ਦੀ ਬੇਕਿਰਕ ਹਿੰਸਾ ਨੂੰ ਬੇਪਰਦ ਕਰਦਾ ਜਾਪਦਾ ਹੈ। ਇਹ ਸੁਆਲ ਪੁੱਛਿਆ ਜਾਣਾ ਲਾਜ਼ਮੀ ਹੈ ਕਿ ਸਤਨਾਮ ਵਰਗਾ ਬੰਦਾ ਖ਼ੁਦਕੁਸ਼ੀ ਕਿਉਂ ਕਰਦਾ ਹੈ? ਇਸ ਖ਼ੁਦਕੁਸ਼ੀ ਲਈ ਜੁਆਬਦੇਹੀ ਕਿਸ ਦੀ ਬਣਦੀ ਹੈ ਅਤੇ ਪੜਚੋਲ ਦੀ ਜ਼ਿੰਮੇਵਾਰੀ ਕਿਨ੍ਹਾਂ ਸਿਰ ਪੈਂਦੀ ਹੈ?

ਸਤਨਾਮ ਤਕਰੀਬਨ ਚਾਲੀ ਸਾਲ ਕੁਲਵਕਤੀ ਇਨਕਲਾਬੀ ਵਜੋਂ ਯੁੱਗ ਪਲਟਾਉਣ ਵਿੱਚ ਮਸਰੂਫ਼ ਰਿਹਾ। ਉਸ ਨੇ ਯੁੱਗ ਪਲਟਾਉਣ ਲਈ ਲਾਮਬੰਦੀ ਕਰਨ ਵਿੱਚ ਹਿੱਸਾ ਪਾਇਆ ਅਤੇ ਬਹੁਤ ਸਾਰੇ ਨੌਜਵਾਨਾਂ ਨੂੰ ਇਨਕਲਾਬ ਦੀ ਰਾਹ ਉੱਤੇ ਤੋਰਿਆ। ਇਨਕਲਾਬ ਦੀ ਰਾਹ ਤੁਰਿਆਂ ਦੀ ਹੌਸਲਾ-ਅਫ਼ਜਾਈ ਕੀਤੀ। ਇਨਕਲਾਬ ਦੀ ਰਾਹ ਤੋਂ ਪਰਤ ਗਏ ਸਾਥੀਆਂ ਨਾਲ ਸੁਹਿਰਦ ਰਿਸ਼ਤਾ ਕਾਇਮ ਰੱਖਿਆ। ਉਸ ਦੀ ਮਿਲਣਸਾਰਤਾ ਅਤੇ ਨਿੱਘੇ ਸੁਭਾਅ ਦੀ ਬਾਤਾਂ ਉਸ ਦੇ ਸਾਥੀ, ਸ਼ਰੀਕ ਅਤੇ ਵਿਰੋਧੀ ਪਾਉਂਦੇ ਹਨ। ਉਸ ਦੇ ਸਾਥੀ ਦੱਸਦੇ ਹਨ ਕਿ ਉਹ ਆਪਣੀ ਦਲੀਲ ਨੂੰ ਸਾਫ਼ ਸ਼ਬਦਾਂ ਵਿੱਚ ਪੇਸ਼ ਕਰਦਾ ਸੀ ਅਤੇ ਸੰਜੀਦਗੀ ਨਾਲ ਟਕਰਾਵੀਂ ਦਲੀਲ ਸੁਣ ਸਕਦਾ ਸੀ। ਉਸ ਦੀ ਜਗਿਆਸਾ ਅਤੇ ਜਾਗਰੁਕਤਾ ਦਾ ਸਬੂਤ ਉਸ ਦੀਆਂ ਲਿਖਤਾਂ ਹਨ। ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਇਨਕਲਾਬੀ ਸਿਆਸਤ ਵਿੱਚ ਚਾਰ ਦਹਾਕੇ ਤੱਕ ਸਰਗਰਮ ਰਹਿਣਾ ਦ੍ਰਿੜ੍ਹਤਾ ਅਤੇ ਸਿਦਕਦਿਲੀ ਦੀ ਮੰਗ ਕਰਦਾ ਹੈ। ਇਸ ਦੌਰਾਨ ਨਿਜ਼ਾਮ ਦੇ ਹਰ ਪੱਖ ਦੀ ਪੜਚੋਲ ਹੋਣੀ ਲਾਜ਼ਮੀ ਹੈ। ਜੇ ਨਿਜ਼ਾਮ ਦੇ ਸਿਆਸੀ, ਜਮਾਤੀ ਅਤੇ ਜਾਤੀ ਢਾਂਚੇ ਦੀ ਪੜਚੋਲ ਲਾਜ਼ਮੀ ਹੈ ਤਾਂ ਸਮਾਜ ਅਤੇ ਭਾਵੁਕ ਨਿਜ਼ਾਮ ਦੀਆਂ ਪਰਤਾਂ ਫਰੋਲਣੀਆਂ ਵੀ ਜ਼ਰੂਰੀ ਹਨ।

ਇਸੇ ਪੜਚੋਲ ਦੇ ਨਤੀਜੇ ਵਜੋਂ ਇਨਕਲਾਬੀ ਸਮਾਜ ਦਾ ਸੁਫ਼ਨਾ ਸਿਰਜਿਆ ਜਾਂਦਾ ਹੈ। ਬੇਬਾਕੀ ਨਾਲ ਨਿਜ਼ਾਮ ਦੀ ਪੜਚੋਲ ਵਿੱਚ ਲੱਗਿਆ ਕਾਰਕੁੰਨ ਆਪਣੇ-ਆਪ ਨੂੰ ਆਪਣੇ ਸਿਧਾਂਤ ਮੁਤਾਬਕ ਤਬਦੀਲ ਕਰਦਾ ਹੈ। ਇਸੇ ਦੌਰਾਨ ਇਨਕਲਾਬੀ ਕਾਰਕੁੰਨ ਨੇ ਸਭ ਤੋਂ ਮੁਸ਼ਕਲ ਤਵਾਜ਼ਨ ਕਾਇਮ ਰੱਖਣਾ ਹੁੰਦਾ ਹੈ। ਇੱਕ ਪਾਸੇ ਇਨਕਲਾਬੀ ਸਮਾਜ ਦਾ ਸੁਫ਼ਨਾ ਹੁੰਦਾ ਹੈ ਅਤੇ ਦੂਜੇ ਪਾਸੇ ਮੌਜੂਦਾ ਸਮਾਜ ਵਿੱਚ ਵਿਚਰਨਾ ਹੁੰਦਾ ਹੈ। ਇਹੋ ਤਵਾਜ਼ਨ ਬਹੁਤ ਸਾਰੇ ਕਾਰਕੁੰਨਾਂ ਅਤੇ ਜਥੇਬੰਦੀਆਂ ਵਿਚਕਾਰ ਤਣਾਅ ਤੋਂ ਟਕਰਾਅ ਦਾ ਸਬੱਬ ਬਣਦਾ ਹੈ। ਇਨਕਲਾਬੀ ਦੇ ਰਾਹ ਵਿੱਚ ਅਜਿਹੇ ਬਹੁਤ ਮੌਕੇ ਆਉਂਦੇ ਹਨ ਜਦੋਂ ਉਹ ਆਪਣੀ ਹੀ ਜਥੇਬੰਦੀ ਨਾਲ ਆਹਮਣੇ-ਸਾਹਮਣੇ ਹੁੰਦਾ ਹੈ। ਇਨ੍ਹਾਂ ਕਾਰਨਾਂ ਨਾਲ ਹੀ ਜਥੇਬੰਦੀਆਂ ਵਿੱਚ ਫੁੱਟਾਂ ਪੈਂਦੀਆਂ ਹਨ ਅਤੇ ਕਾਰਕੁੰਨਾਂ ਦਾ ਮੋਹਭੰਗ ਹੁੰਦਾ ਹੈ।

ਇਹ ਇਨਕਲਾਬੀ ਲਹਿਰਾਂ ਦਾ ਸਭ ਤੋਂ ਪੇਚੀਦਾ ਅਤੇ ਤਕਲੀਫ਼ਦੇਹ ਪੱਖ ਹੈ। ਜਦੋਂ ਕੋਈ ਯੁੱਗ ਪਲਟਾਉਣ ਦੇ ਰਾਹ ਤੁਰਦਾ ਹੈ ਤਾਂ ਉਸ ਦੇ ਅੰਦਰ ਤਾਂ ਯੁੱਗ ਪਲਟਣਾ ਸ਼ੁਰੂ ਹੋ ਜਾਂਦਾ ਹੈ। ਯੁੱਗ ਪਲਟਾਉਣ ਲਈ ਜੁੜੇ ਮੇਲ ਵਿੱਚ ਵੀ ਯੁੱਗ ਪਲਟਣਾ ਸ਼ੁਰੂ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਦੀ ਤਰਜ਼ਿ-ਜ਼ਿੰਦਗੀ ਬਦਲਦੀ ਹੈ। ਉਸ ਦਾ ਸਮਾਜਿਕ ਵਿਹਾਰ ਅਤੇ ਭਾਵੁਕ ਸੰਸਾਰ ਬਦਲਦਾ ਹੈ। ਇਸ ਤੋਂ ਬਾਅਦ ਜੇ ਕੋਈ ਕਾਰਕੁੰਨ ਆਪਣੇ ਸਾਥੀਆਂ ਦੀ ਡਾਰ ਵਿੱਚੋਂ ਕਿਸੇ ਵੀ ਕਾਰਨ ਵਿਛੜ ਜਾਂਦਾ ਹੈ ਤਾਂ ਉਸੇ ਥਾਂ ਵਸਣ ਦਾ ਔਖਾ ਸੁਆਲ ਸਾਹਮਣੇ ਆਉਂਦਾ ਹੈ ਜਿਸ ਥਾਂ ਤੋਂ ਉਜੜਣ ਦਾ ਸਚੇਤ ਫ਼ੈਸਲਾ ਕੀਤਾ ਹੁੰਦਾ ਹੈ। ਇਨਕਲਾਬ ਤੋਂ ਪਹਿਲਾਂ ਘਰਾਂ ਨੂੰ ਪਰਤਦਾ ਰਾਹ ਕਿਸੇ ਵਿਰਲੇ ਲਈ ਹੀ ਸਾਜ਼ਗ਼ਾਰ ਰਹਿੰਦਾ ਹੈ। ਜਦੋਂ ਕੋਈ ਇਨਕਲਾਬੀ ਜੇਲ੍ਹ ਵਿੱਚੋਂ ਪਰਤਦਾ ਹੈ ਤਾਂ ਉਸ ਦੀ ਮੁੜ-ਬਹਾਲੀ ਅਹਿਮ ਸੁਆਲ ਬਣਦੀ ਹੈ। ਜੇਲ੍ਹ ਯਾਤਰਾ ਤੋਂ ਬਾਅਦ ਜਥੇਬੰਦੀ ਨਾਲ ਨਵੇਂ ਸਿਰੇ ਤੋਂ ਪੁਰਾਣਾ ਰਿਸ਼ਤਾ ਬਣਨਾ ਮੁਸ਼ਕਲ ਹੁੰਦਾ ਹੈ। ਬਦਲੇ ਮਾਹੌਲ ਅਤੇ ਪੁਰਾਣੀ ਤਰਜ਼ਿ-ਜ਼ਿੰਦਗੀ ਵਿਚਕਾਰ ਪੈਦਾ ਹੋਇਆ ਤਣਾਅ ਕਿੰਨੇ ਬੰਦਿਆਂ ਨੂੰ ਡੋਬੂ ਪਾਉਂਦਾ ਹੈ। ਜਥੇਬੰਦੀਆਂ ਨਾਲ ਕਲੇਸ਼ ਵਿੱਚ ਆਏ ਕਾਰਕੁੰਨਾਂ ਦਾ ਤਜਰਬਾ ਇਸ ਤੋਂ ਵੱਖਰਾ ਨਹੀਂ ਹੈ। ਜਦੋਂ ਬੀਮਾਰ ਕਾਰਕੁੰਨ ਨੂੰ ਘਰਦਿਆਂ ਦੇ ਆਸਰੇ ਛੱਡ ਦਿੱਤਾ ਜਾਂਦਾ ਹੈ ਤਾਂ ਹਾਲਾਤ ਇਸੇ ਤਰ੍ਹਾਂ ਦੇ ਹੁੰਦੇ ਹਨ। ਜਦੋਂ ਆਪਣੇ ਪਰਿਵਾਰ ਦੇ ਬੀਮਾਰ ਜੀਅ ਦਾ ਧਿਆਨ ਰੱਖਣ ਲਈ ਕਾਰਕੁੰਨਾਂ ਨੂੰ ਜਥੇਬੰਦੀਆਂ ਦੇ ਕੰਮਾਂ ਤੋਂ ਸੁਰਖ਼ਰੂ ਕੀਤਾ ਜਾਂਦਾ ਹੈ ਤਾਂ ਰਿਸ਼ਤਿਆਂ ਦੀ ਪੇਚੀਦਗੀ ਸਾਹਮਣੇ ਆਉਂਦੀ ਹੈ। ਕਦੇ ਰੱਦ ਜਾਂ ਨਜ਼ਰ-ਅੰਦਾਜ਼ ਕੀਤੇ ਰਿਸ਼ਤੇ ਨਵੇਂ ਮਾਹੌਲ ਵਿੱਚ ਆਪਣੀਆਂ ਸ਼ਰਤਾਂ ਤੈਅ ਕਰਦੇ ਹਨ। ਇਸ ਤਰ੍ਹਾਂ ਉਜੜਨ-ਵਸਣ ਦਾ ਤਜਰਬਾ ਕਦੇ ਵੀ ਖ਼ੁਸ਼ਗਵਾਰ ਨਹੀਂ ਹੁੰਦਾ।

ਜਦੋਂ ਇਨਕਲਾਬੀ ਸਿਆਸਤ ਵਿੱਚ ਇਹ ਸਭ ਕੁਝ ਹੋਣਾ ਹੈ ਤਾਂ ਇਸ ਖ਼ਿਲਾਫ਼ ਪੇਸ਼ਬੰਦੀਆਂ ਕਰਨੀਆਂ ਕਿਸ ਦੀ ਜ਼ਿੰਮੇਵਾਰੀ ਹੈ? ਜਦੋਂ ਯੁੱਗ ਪਲਟਾਉਣ ਵਿੱਚ ਮਸਰੂਫ਼ ਕਾਰਕੁੰਨ ਇਨਕਲਾਬ ਤੋਂ ਪਹਿਲਾਂ ਘਰਾਂ ਨੂੰ ਪਰਤਦੇ ਹਨ ਤਾਂ ਵਿਰਲੇ ਹੀ ਇਸ ਜ਼ਿੰਦਗੀ ਨਾਲ ਸਿੱਝਣ ਦਾ ਹੁਨਰ ਸਿੱਖ ਪਾਉਂਦੇ ਹਨ। ਕੁਝ ਨਿਘਾਰ ਦਾ ਸ਼ਿਕਾਰ ਹੁੰਦੇ ਹਨ ਪਰ ਜ਼ਿਆਦਾਤਰ ਸਿਹਤਮੰਦ ਰੁਝੇਵਾਂ ਅਤੇ ਨਿੱਘਾ ਮਾਹੌਲ ਸਿਰਜਣ ਲਈ ਸੰਘਰਸ਼ ਕਰਦੇ ਹਨ। ਇਨ੍ਹਾਂ ਹਾਲਾਤ ਵਿੱਚ ਜਥੇਬੰਦੀਆਂ ਉੱਤੇ ਦਾਅਵੇਦਾਰੀਆਂ ਖ਼ਤਮ ਹੋ ਜਾਂਦੀਆਂ ਹਨ ਅਤੇ ਨਵੀਆਂ ਮੁਲਾਹਜ਼ੇਦਾਰੀਆਂ ਵਿੱਚ ਭਰੋਸਾ ਕਾਇਮ ਕਰਨਾ ਸੁਖਾਲਾ ਨਹੀਂ ਹੁੰਦਾ। ਇਸੇ ਦੌਰਾਨ ਕਾਰਕੁੰਨ ਆਪਣੇ ਅੰਦਰਲੀ ਟੁੱਟ-ਭੱਜ ਨੂੰ ਮੁਖ਼ਾਤਬ ਹੁੰਦੇ ਹਨ। ਇਸੇ ਦੌਰਾਨ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦਾ ਬੌਧਿਕ, ਭਾਵੁਕ ਅਤੇ ਮਨੁੱਖੀ ਵਿਕਾਸ ਕਿਸ ਤਰ੍ਹਾਂ ਦਾ ਹੋਇਆ ਹੈ। ਕਈ ਵਾਰ ਭਾਵੁਕ ਵਿਕਾਸ ਬੌਧਿਕ ਵਿਕਾਸ ਦੇ ਹਾਣ ਦਾ ਨਹੀਂ ਹੁੰਦਾ ਅਤੇ ਕਈ ਵਾਰ ਮਨੁੱਖੀ ਵਿਕਾਸ ਬੌਧਿਕ ਵਿਕਾਸ ਦੇ ਸਾਹਮਣੇ ਊਣਾ ਰਹਿ ਜਾਂਦਾ ਹੈ। ਇਸ ਹਾਲਤ ਨੂੰ ਸਮਝਣ ਲਈ ਮੌਜੂਦਾ ਨਿਜ਼ਾਮ ਦਾ ਸਮਾਜਿਕ ਢਾਂਚਾ ਅਤੇ ਡਾਕਟਰੀ ਹੁਨਰ ਨਾਕਾਫ਼ੀ ਸਾਬਤ ਹੁੰਦਾ ਹੈ। ਇਨ੍ਹਾਂ ਹਾਲਾਤ ਵਿੱਚ ਕਿਸੇ ਤਰ੍ਹਾਂ ਦਾ ਮਸ਼ਵਰਾ ਜਾਂ ਧਰਵਾਸਾ ਡੋਬੇ ਦਾ ਸ਼ਿਕਾਰ ਹੋਏ ਬੰਦੇ ਦੇ ਕੰਮ ਨਹੀਂ ਆਉਂਦਾ। ਉਸ ਦਾ ਮਾਹੌਲ ਬਦਲਣ ਜਿੰਨੇ ਸਾਧਨ ਨਹੀਂ ਜੁਟਦੇ ਅਤੇ ਧਿਆਨ ਵਟਾਉਣ ਜਿੰਨਾ ਰੁਝੇਵਾਂ ਨਹੀਂ ਬਣਦਾ।

ਇਸ ਤੋਂ ਬਾਅਦ ਇਹ ਲੱਗ ਸਕਦਾ ਹੈ ਕਿ ਅਜਿਹੇ ਬੰਦੇ ਨੂੰ ਬਚਾਇਆ ਨਹੀਂ ਜਾ ਸਕਦਾ। ਦਰਅਸਲ ਇਸ ਬੰਦੇ ਨੂੰ ਬਚਾਉਣਾ ਮੌਜੂਦਾ ਨਿਜ਼ਾਮ ਦੀ ਜ਼ਿੰਮੇਵਾਰੀ ਨਹੀਂ ਹੈ ਸਗੋਂ ਉਹ ਤਾਂ ਇਸ ਬੰਦੇ ਦੀ ਮੌਤ ਵਿੱਚੋਂ ਆਪਣੀ ਅਹਿਮੀਅਤ ਲੱਭਦਾ ਹੈ। ਇਸੇ ਲਈ ਸਤਨਾਮ ਦੀ ਖ਼ੁਦਕੁਸ਼ੀ ਵਿੱਚੋਂ ‘ਅਧਿਆਤਮ’ ਅਤੇ ‘ਧਰਮ’ ਦੀ ਬਿਹਤਰੀ ਦੀ ਦਾਅਵੇਦਾਰੀ ਕੀਤੀ ਜਾ ਰਹੀ ਹੈ। ਇਹ ਦਾਅਵੇਦਾਰੀ ਹਰ ਸੁਆਲ ਨੂੰ ਦੇਸ਼ ਧਰੋਹ ਕਰਾਰ ਦੇਣ ਵਾਲੀ ਮੌਜੂਦਾ ਸਿਆਸੀ ਨਿਜ਼ਾਮ ਦੀ ਦਲੀਲ ਨਾਲ ਮੇਲ ਖਾਂਦੀ ਹੈ। ਯੁੱਗ ਪਲਟਾਉਣ ਵਿੱਚ ਮਸਰੂਫ਼ ਬੰਦੇ ਦੀ ਹਰ ਨਾਕਾਮਯਾਬੀ ਉੱਤੇ ਸ਼ਰਧਾ ਦੀ ਜਿੱਤ ਦਾ ਪਰਚਮ ਲਹਿਰਾਇਆ ਜਾਂਦਾ ਹੈ। ਮਨੁੱਖਤਾ ਦੇ ਭਲੇ ਦਾ ਦਾਅਵਾ ਕਰਨ ਵਾਲੇ ਅਧਿਆਤਮਵਾਦੀ ਦੂਜਿਆਂ ਦੇ ਮਾਤਮ ਵਿੱਚੋਂ ਆਪਣੀ ਖ਼ੁਸ਼ੀ ਦਾ ਦਾਅਵਾ ਕਰਦੇ ਹਨ। ਸਤਨਾਮ ਦਾ ਫ਼ੈਸਲਾ ਇਨਕਲਾਬੀ ਸਿਆਸਤ ਅਤੇ ਇਨਕਲਾਬੀ ਤਬਕਿਆਂ ਦੀ ਨਾਕਾਮਯਾਬੀ ਤਾਂ ਹੈ। ਇਸ ਨਾਕਾਮਯਾਬੀ ਦੇ ਸੋਗ ਵਿੱਚ ਇਹ ਸੋਚਣਾ ਬਣਦਾ ਹੈ ਕਿ ਯੁੱਗ ਪਲਟਾਉਣ ਵਿੱਚ ਮਸਰੂਫ਼ ਲੋਕਾਂ ਦੇ ਦਿਲਾਂ ਦੀ ਥਾਹ ਪਾਉਣ ਦਾ ਕੰਮ ਮੌਜੂਦਾ ਸਿਆਸੀ-ਸਮਾਜਿਕ ਨਿਜ਼ਾਮ ਉੱਤੇ ਨਹੀਂ ਛੱਡਿਆ ਜਾ ਸਕਦਾ। ਸਤਨਾਮ ਦੇ ਹਵਾਲੇ ਨਾਲ ਪੁੱਛੇ ਜਾ ਰਹੇ ਸੁਆਲ ਭਾਵੇਂ ਕਿਸੇ ਵੀ ਮਕਸਦ ਨਾਲ ਪੁੱਛੇ ਜਾ ਰਹੇ ਹੋਣ ਪਰ ਇਨ੍ਹਾਂ ਨੂੰ ਮੁਖ਼ਾਤਬ ਹੋਣਾ ਲਾਜ਼ਮੀ ਹੈ। ਪੰਜਾਬੀ ਪਾਠਕ ਨੂੰ ਸਪਾਰਟਕਸ ਦੇਣ ਵਾਲੇ ਸਤਨਾਮ ਨੇ ਜ਼ਿੰਦਗੀ ਨੂੰ ਬੇਦਾਅਵਾ ਦਿੱਤਾ ਹੈ ਤਾਂ ਇਸ ਨਾਕਾਮਯਾਬੀ ਦੀ ਪੜਚੋਲ ਮੁਆਫ਼ੀ ਮੰਗ ਕੇ ਸ਼ੁਰੂ ਹੋਣੀ ਚਾਹੀਦੀ ਹੈ। ਰੋਹਿਤ ਵੇਮੂਲਾ ਤੋਂ ਬਾਅਦ ਨਵਕਰਨ ਅਤੇ ਹੁਣ ਸਤਨਾਮ ਇੱਕੋ ਲੜੀ ਦੀਆਂ ਕੜੀਆਂ ਜਾਪਦੇ ਹਨ ਅਤੇ ਇਸ ਲੜੀ ਨੂੰ ਰੋਕਣਾ ਯੁੱਗ ਪਲਟਾਉਣ ਤੋਂ ਛੋਟਾ ਕਾਰਜ ਨਹੀਂ ਹੈ। ਸਤਨਾਮ ਨੂੰ ਸੁਆਲ ਪੁੱਛੇ ਜਾਣੇ ਚਾਹੀਦੇ ਹਨ ਅਤੇ ਉਸ ਦੇ ਸੁਆਲਾਂ ਨੂੰ ਮੁਖ਼ਾਤਬ ਹੋਣਾ ਬਣਦਾ ਹੈ। ਉਸ ਦੀ ਚੁੱਪ ਨੂੰ ਮੁਖ਼ਾਤਬ ਹੋਣਾ ਲਾਜ਼ਮੀ ਹੈ। ਉਹ ਪਾਸ਼ ਦੀ ਕਵਿਤਾ ਪੜ੍ਹ ਕੇ ਸਾਡੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਆਪਣਾ ਖ਼ਾਸਾ ਬਿਆਨ ਕਰ ਰਿਹਾ ਹੈ …।

(ਇਹ ਲੇਖ ਪੰਜਾਬ ਟਾਈਮਜ਼ ਦੇ 6 ਮਈ 2016 ਦੇ ਅੰਕ ਵਿੱਚ ਛਪਿਆ।)

ਸੁਆਲ-ਸੰਵਾਦ: ਹਿਰਸ, ਹਵਸ ਅਤੇ ਬਦਲਾਖ਼ੋਰੀ ਦਾ ਬੋਲਬਾਲਾ

2016_4largeimg06_wednesday_2016_005515705ਦਲਜੀਤ ਅਮੀ

ਸਿੱਪੀ ਸਿੱਧੂ ਚੰਡੀਗੜ੍ਹ ਵਿੱਚ ਵਕਾਲਤ ਕਰਦਾ ਸੀ ਅਤੇ ਕੌਮੀ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਾ ਨਿਸ਼ਾਨੇਬਾਜ਼ ਸੀ। ਦੁਰਗਾ ਪ੍ਰਸਾਦ ਗੁਪਤਾ ਸ਼ਿਵ ਸੈਨਾ ਦਾ ਆਗੂ ਸੀ। ਚੰਦ ਕੌਰ ਨਾਮਧਾਰੀ ਫਿਰਕੇ ਦੇ ਸਾਬਕਾ ਮੁਖੀ ਦੀ ਜੀਵਨ ਸਾਥੀ ਅਤੇ ਮੌਜੂਦਾ ਮੁਖੀ ਦੀ ਤਾਈ ਸੀ। ਰਵੀ ਖ਼ਵਾਜ਼ਕੇ ਆਪਣੇ ਪਿੰਡ ਦਾ ਸਰਪੰਚ ਸੀ। ਜਸਵੀਰ ਸਿੰਘ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਸੀ। ਅੰਮ੍ਰਿਤਪਾਲ ਕੌਰ ਬੈਲਜ਼ੀਅਮ ਤੋਂ ਪੰਜਾਬ ਆਈ ਪਰਵਾਸੀ ਪੰਜਾਬਣ ਸੀ। ਮਹਿੰਦਰਜੀਤ ਸਿੰਘ ਤਕਰੀਬਨ ਪੰਦਰਾਂ ਸਾਲਾਂ ਤੋਂ ਅਮਰੀਕਾ ਵਿੱਚ ਰਹਿੰਦਾ ਸੀ ਅਤੇ ਜਾਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਇਆ ਸੀ। ਇਨ੍ਹਾਂ ਸਾਰਿਆਂ ਦਾ ਆਪਸ ਵਿੱਚ ਕੋਈ ਰਾਬਤਾ ਨਹੀਂ ਸੀ। ਇਹ ਫਹਿਰਿਸਤ ਹੋਰ ਲੰਮੀ ਹੋ ਸਕਦੀ ਹੈ। ਇਨ੍ਹਾਂ ਦੇ ਕਤਲਾਂ ਦਾ ਸਮਾਂ ਤਕਰੀਬਨ ਚਾਰ ਸਾਲਾਂ ਅਤੇ ਸਥਾਨ ਸਮੁੱਚਾ ਪੰਜਾਬ ਹੈ। ਇਨ੍ਹਾਂ ਵਿੱਚ ਤਕਰੀਬਨ ਹਰ ਉਮਰ ਅਤੇ ਤਬਕੇ ਦੇ ਲੋਕਾਂ ਦੇ ਨਾਮ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਦੇ ਕਤਲ ਹੋਏ ਹਨ। ਹਰ ਕਤਲ ਦੀ ਆਪਣੀ ਕਹਾਣੀ ਹੈ। ਪੁਲਿਸ ਦੀਆਂ ਮਿਸਲਾਂ ਵਿੱਚ ਇਨ੍ਹਾਂ ਕਤਲਾਂ ਨਾਲ ਜੁੜੀ ਪੇਚੀਦਗੀ ਦਰਜ ਹੈ। ਇਨ੍ਹਾਂ ਕਤਲਾਂ ਪਿੱਛੇ ਨਾਕਾਮਯਾਬ ਇਸ਼ਕ ਦੀਆਂ ਕਹਾਣੀਆਂ ਹਨ, ਜਾਇਦਾਦ, ਕਾਰੋਬਾਰ ਅਤੇ ਅਹੁਦਿਆਂ ਦੇ ਝਗੜੇ ਹਨ, ਸਿਆਸੀ ਸ਼ਰੀਕਾ ਹੈ, ਪਿਤਾਪੁਰਖੀ ਨਾਫ਼ਰਮਾਨੀ ਦੀ ਸਜ਼ਾ ਹੈ। ਸਮਾਜ ਸ਼ਾਸਤਰੀ ਜ਼ਿਆਦਾ ਮੁਸ਼ੱਕਤ ਕੀਤੇ ਵਗੈਰ ਇਨ੍ਹਾਂ ਕਤਲਾਂ ਦੀ ਜਾਤੀ ਅਤੇ ਜਮਾਤੀ ਪੜਚੋਲ ਕਰ ਸਕਦੇ ਹਨ। ਜਾਪਦਾ ਇਹੋ ਹੈ ਕਿ ਹਰ ਜਾਤ ਅਤੇ ਜਮਾਤ ਦੇ ਮਕਤੂਲ/ਮਕਤੂਲਾ ਦੀ ਸ਼ਨਾਖ਼ਤ ਕੀਤੀ ਜਾ ਸਕਦੀ ਹੈ।

ਇਹ ਸਾਰੇ ਕਤਲਾਂ ਦੇ ਮਾਮਲੇ ਹਮੇਸ਼ਾ ਇਕੱਲੇ-ਇਕੱਲੇ ਚਰਚਾ ਵਿੱਚ ਆਉਂਦੇ ਹਨ। ਜ਼ਿਆਦਾਤਰ ਚਰਚਾ ਕਤਲ ਦੇ ਕਾਰਨਾਂ ਅਤੇ ਕਰਵਾਉਣ ਵਾਲਿਆਂ/ਵਾਲੀਆਂ ਜਾਂ ਪੁਲਿਸ ਕਾਰਵਾਈ ਤੱਕ ਮਹਿਦੂਦ ਰਹਿੰਦੀ ਹੈ। ਇਸ ਚਰਚਾ ਦੀ ਆਪਣੀ ਅਹਿਮੀਅਤ ਹੈ। ਇਸ ਤੋਂ ਬਿਨਾਂ ਇਨਸਾਫ਼ ਦਾ ਤਕਾਜ਼ਾ ਪੂਰਾ ਨਹੀਂ ਹੁੰਦਾ  ਅਤੇ ਕਾਨੂੰਨੀ ਕਾਰਵਾਈ ਅੱਗੇ ਨਹੀਂ ਤੁਰਦੀ। ਜ਼ਿਆਦਾਤਰ ਮਾਮਲਿਆਂ ਵਿੱਚ ਕਾਤਲ ਅਣਪਛਾਤੇ ਨੌਜਵਾਨ ਮੁੰਡੇ ਹਨ। ਕਤਲ ਦੀ ਸਾਜ਼ਿਸ਼ ਕਰਨ ਦੇ ਨਾਲ-ਨਾਲ ਅੰਜ਼ਾਮ ਦੇਣ ਵਿੱਚ ਕੁੜੀਆਂ ਗ਼ੈਰ-ਹਾਜ਼ਰ ਨਹੀਂ ਹਨ। ਤਕਰੀਬਨ ਸਾਰੇ ਮਾਮਲਿਆਂ ਵਿੱਚ ਮਕਤੂਲ ਜਾਂ ਮਕਤੂਲਾ ਨੂੰ ਨੇੜਿਓਂ ਗੋਲੀ ਮਾਰੀ ਗਈ ਹੈ ਅਤੇ ਕਾਤਲ ਫਰਾਰ ਹੋਣ ਵਿੱਚ ਕਾਮਯਾਬ ਹੋਏ ਹਨ। ਜ਼ਿਆਦਾਤਰ ਕਤਲਾਂ ਵਿੱਚ ਕਾਤਲਾਂ ਨੇ ਸਾਹਮਣੇ ਤੋਂ ਜਾਂ ਵੱਖੀ ਤੋਂ ਸਿਰ ਅਤੇ ਛਾਤੀ ਵਿੱਚ ਗੋਲੀਆਂ ਮਾਰੀਆਂ ਹਨ। ਕੁਝ ਮਾਮਲਿਆਂ ਵਿੱਚ ਕਾਤਲਾਂ ਦੀ ਕਾਰਵਾਈ ਜਾਂ ਸ਼ਨਾਖ਼ਤ ਕੈਮਰਿਆਂ ਵਿੱਚ ਦਰਜ ਹੋਈ ਹੈ। ਇਨ੍ਹਾਂ ਦੀ ਘਾਤਕ ਮਾਰ ਦਾ ਅੰਦਾਜ਼ਾ ਪੋਸਟਮਾਰਟਮ ਰਪਟਾਂ ਤੋਂ ਹੁੰਦਾ ਹੈ। ਜਿੱਥੇ ਸਿਰ ਜਾਂ ਹਿੱਕ ਵਿੱਚ ਇੱਕ ਜਾਂ ਦੋ ਗੋਲੀਆਂ ਮਾਰੀਆਂ ਗਈਆਂ ਹਨ, ਉੱਥੇ ਕਈ ਲਾਸ਼ਾਂ ਵਿੱਚ ਅੱਧੀ ਦਰਜਣ ਤੋਂ ਵੱਧ ਗੋਲੀਆਂ ਲੱਕ ਤੋਂ ਉਪਰਲੇ ਹਿੱਸੇ ਵਿੱਚੋਂ ਕੱਢੀਆਂ ਗਈਆਂ ਹਨ। ਕਈ ਮਾਮਲਿਆਂ ਵਿੱਚ ਕਾਤਲ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਦਰਜ ਹੋਏ ਹਨ। ਪੁਲਿਸ ਨੇ ਕਈ ਕਾਤਲਾਂ ਦੇ ਹੁਲੀਏ ਨਸ਼ਰ ਕੀਤੇ ਹਨ। ਜ਼ਿਆਦਾਤਰ ਕਾਤਲ ਵੀਹ ਤੋਂ ਤੀਹ ਸਾਲ ਦੇ ਸਿਹਤਮੰਦ ਮੁੰਡੇ ਹਨ ਜਿਨ੍ਹਾਂ ਦੀ ਫੁਰਤੀ ਅਤੇ ਬੇਕਿਰਕੀ ਕੈਮਰਿਆਂ ਤੋਂ ਲੈ ਕੇ ਪੁਲਿਸ ਦੀ ਮਿਸਲਾਂ ਵਿੱਚ ਦਰਜ ਹੈ। ਪੁਲਿਸ ਦੀਆਂ ਮਿਸਲਾਂ ਵਿੱਚ ਇਨ੍ਹਾਂ ਦੇ ਮਾਰੂ ਹਥਿਆਰਾਂ ਦੀਆਂ ਤਫ਼ਸੀਲਾਂ ਦਰਜ ਹਨ।

ਇਨ੍ਹਾਂ ਕਤਲਾਂ ਦੀਆਂ ਕਹਾਣੀਆਂ ਵਿੱਚ ਭਾਵੇਂ ਜਿੰਨੀ ਵੰਨ-ਸਵੰਨਤਾ ਹੋਵੇ ਪਰ ਕਾਤਲਾਂ ਅਤੇ ਕਤਲ ਦੇ ਤਰੀਕਿਆਂ ਵਿੱਚ ਕਈ ਤੰਦਾਂ ਸਾਂਝੀਆਂ ਹਨ। ਇਨ੍ਹਾਂ ਕਤਲਾਂ ਦੀ ਗੁੱਥੀ ਸੁਲਝਾਉਣ ਲਈ ਹਰ ਕਹਾਣੀ ਦੀ ਅਹਿਮੀਅਤ ਹੈ। ਇਹ ਸਾਰੇ ਕਤਲ ਪੰਜਾਬ ਦੀ ਧਰਤੀ ਉੱਤੇ ਹੋਏ ਹਨ ਅਤੇ ਕਤਲ ਪੰਜਾਬੀਆਂ ਦੇ ਹੋਏ ਹਨ। ਇਸ ਲਈ ਪੰਜਾਬ ਵਿੱਚ ਇਨ੍ਹਾਂ ਕਤਲਾਂ ਨੂੰ ਇੱਕ ਰੁਝਾਨ ਦੀ ਕੜੀ ਵਜੋਂ ਵੀ ਵੇਖਿਆ ਜਾਣਾ ਬਣਦਾ ਹੈ। ਉਂਝ ਇਹ ਰੁਝਾਨ ਸਿਰਫ਼ ਪੰਜਾਬ ਦੀ ਧਰਤੀ ਜਾਂ ਪੰਜਾਬੀਆਂ ਤੱਕ ਮਹਿਦੂਦ ਨਹੀਂ ਹੈ। ਇਸ ਲੇਖ ਦਾ ਬੁਨਿਆਦੀ ਸੁਆਲ ਪੂਰਬੀ ਪੰਜਾਬ ਦੀ ਧਰਤੀ ਤੱਕ ਮਹਿਦੂਦ ਹੈ। ਇਸ ਰੁਝਾਨ ਦੀ ਪੜਚੋਲ ਵਿੱਚ ਦੋ ਸੁਆਲ ਅਹਿਮ ਹਨ। ਇਹ ਮੁੰਡੇ ਕੌਣ ਹਨ ਜੋ ਬੇਕਿਰਕੀ ਨਾਲ ਕਤਲ ਕਰਦੇ ਹਨ? ਇਨ੍ਹਾਂ ਦੇ ਹੱਥਾਂ ਵਿੱਚ ਅਸਲਾ ਕਿੱਥੋਂ ਆਇਆ ਹੈ?

ਪਿਛਲੇ ਦਿਨਾਂ ਦੌਰਾਨ ਅਖ਼ਬਾਰਾਂ ਵਿੱਚ ਪੰਜਾਬ ਦੇ ਲਾਇਸੰਸੀ ਹਥਿਆਰਾਂ ਦੀਆਂ ਤਫ਼ਸੀਲਾਂ ਛਪੀਆਂ ਸਨ। ਪੰਜਾਬ ਵਿੱਚ ਹਥਿਆਰਾਂ ਦੀ ਵਧ ਰਹੀ ਗਿਣਤੀ ਉੱਤੇ ਚਿੰਤਾ ਜ਼ਾਹਿਰ ਕੀਤੀ ਗਈ ਸੀ। ਕਤਲਾਂ ਦਾ ਚਰਚਾ ਵਿੱਚ ਆਇਆ ਰੁਝਾਨ ਲਾਇਸੰਸੀ ਹਥਿਆਰਾਂ ਉੱਤੇ ਟੇਕ ਨਹੀਂ ਰੱਖਦਾ। ਇਹ ਕਤਲ ਅਚਾਨਕ ਹੋਈ ਲੜਾਈ ਵਿੱਚ ਤੱਤੇ-ਘਾਹ ਨਹੀਂ ਹੋਏ। ਇਹ ਮਿੱਥ ਕੇ ਘਾਤ ਲਗਾ ਕੇ ਕੀਤੇ ਗਏ ਹਨ। ਇਨ੍ਹਾਂ ਵਿੱਚ ਵਰਤਿਆ ਗਿਆ ਅਸਲਾ ਲਾਇਸੰਸੀ ਨਹੀਂ ਹੈ ਪਰ ਇਹ ਦੇਸੀ ਕੱਟੇ ਵੀ ਨਹੀਂ ਹਨ। ਇਹ ਮਿਆਰੀ ਮਾਅਰਕੇ ਵਾਲਾ ਜਾਂ ਵਿਦੇਸ਼ੀ ਅਸਲਾ ਹੈ। ਬਿਨਾਂ ਸ਼ੱਕ ਇਹ ਸਸਤਾ ਅਸਲਾ ਨਹੀਂ ਹੋ ਸਕਦਾ ਅਤੇ ਨਾ ਹੀ ਥੋਕ ਜਾਂ ਪਰਚੂਨ ਵਾਲੀ ਦੁਕਾਨ ਤੋਂ ਮਿਲ ਸਕਦਾ ਹੈ। ਇਹ ਅਸਲਾ ਆਇਆ ਕਿੱਥੋਂ ਹੈ? ਇਨ੍ਹਾਂ ਕਾਤਲਾਂ ਦੇ ਹੁਲੀਏ ਵਿੱਚ ਇੱਕ ਨਕਸ਼ ਸੁੱਖਾ ਕਾਹਲਵਾ ਦੇ ਉਭਰਦੇ ਹਨ। ਸੁੱਖੇ ਦਾ ਪਿਛਲੇ ਸਾਲ ਪੁਲਿਸ ਹਿਰਾਸਤ ਵਿੱਚ ਕਤਲ ਹੋਇਆ ਸੀ। ਪੁਲਿਸ ਦੀਆਂ ਗੱਡੀਆਂ ਵਿੱਚ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦੇ ਗਏ ਸੁੱਖੇ ਨੂੰ ਘੇਰ ਕੇ ਜਰਨੈਲੀ ਸੜਕ ਉੱਤੇ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਸਨ। ਕਾਤਲਾਂ ਨੇ ਕਤਲ ਤੋਂ ਬਾਅਦ ਸੜਕ ਉੱਤੇ ਭੰਗੜਾ ਪਾਇਆ ਸੀ ਅਤੇ ਪੁਲਿਸ ਦੇ ਹਥਿਆਰ ਚੁੱਕ ਕੇ ਭੱਜ ਗਏ ਹਨ। ਕਾਤਲਾਂ ਨੇ ਕੁਝ ਦੂਰ ਜਾ ਕੇ ਪੁਲਿਸ ਦੇ ਹਥਿਆਰ ਸੁੱਟ ਦਿੱਤੇ ਸਨ। ਜਦੋਂ ਨਾਜਾਇਜ਼ ਅਸਲੇ ਨਾਲ ਕਤਲ ਕਰਨ ਵਾਲੇ ਪੁਲਿਸ ਦੇ ਹਥਿਆਰ ਸੁੱਟ ਜਾਂਦੇ ਹਨ ਤਾਂ ਇਸ ਦੇ ਕੀ ਮਾਅਨੇ ਬਣਦੇ ਹਨ? ਇਸ ਦਾ ਇੱਕ ਮਤਲਬ ਤਾਂ ਇਹੋ ਬਣਦਾ ਹੈ ਕਿ ਉਨ੍ਹਾਂ ਕੋਲ ਬਿਹਤਰ ਹਥਿਆਰ ਹਨ ਅਤੇ ਅਸਲੇ ਦੀ ਕੋਈ ਘਾਟ ਨਹੀਂ ਹੈ।

ਹਰ ਕਤਲ ਤੋਂ ਬਾਅਦ ਦੋ ਦੋ ਪੱਖ ਅਹਿਮ ਹੁੰਦੇ ਹਨ। ਕਤਲ ਨੂੰ ਕਿਸ ਨੇ ਅਤੇ ਕਿਉਂ ਕਰਵਾਇਆ ਹੈ? ਕਤਲ ਨੂੰ ਕਿਸ ਨੇ ਕੀਤਾ ਹੈ? ਹਰ ਵਾਰ ਕਈ ਕਾਤਲ ਢਾਣੀਆਂ ਦੇ ਨਾਮ ਆਉਂਦੇ ਹਨ ਜੋ ਭਾੜੇ ਉੱਤੇ ਕਤਲ ਕਰਦੀਆਂ ਹਨ। ਇਨ੍ਹਾਂ ਕਾਤਲ ਢਾਣੀਆਂ ਦੀਆਂ ਆਪਸੀ ਲੜਾਈਆਂ ਅਤੇ ਕਾਰੋਬਾਰੀ ਸਾਂਝ ਦੀਆਂ ਕਹਾਣੀਆਂ ਵੀ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਪੁਲਿਸ ਦੀਆਂ ਦਾਅਵੇਦਾਰੀਆਂ ਤੋਂ ਲੱਗਦੇ ਅੰਦਾਜ਼ੇ ਇਨ੍ਹਾਂ ਕਾਤਲ ਢਾਣੀਆਂ ਵਿੱਚ ਸਰਗਰਮ ਜੀਆਂ ਦੀ ਗਿਣਤੀ ਚਾਰ ਹਿੰਦਸਿਆਂ ਤੱਕ ਪਹੁੰਚਦੀ ਹੈ। ਜਿਸ ਤਰ੍ਹਾਂ ਇਹ ਕਤਲ ਕੀਤੇ ਗਏ ਹਨ ਉਸ ਤੋਂ ਇਨ੍ਹਾਂ ਕਾਤਲ ਢਾਣੀਆਂ ਦੇ ਘੇਰੇ ਦਾ ਧੁੰਦਲਾ ਜਿਹਾ ਨਕਸ਼ਾ ਉਭਰਦਾ ਹੈ। ਇਨ੍ਹਾਂ ਢਾਣੀਆਂ ਦੀ ਪਹੁੰਚ ਹਰ ਇਲਾਕੇ ਅਤੇ ਹਰ ਤਬਕੇ ਤੱਕ ਹੈ। ਕੁਝ ਗ੍ਰਿਫ਼ਤਾਰੀਆਂ ਤੋਂ ਅੰਦਾਜ਼ਾ ਲੱਗਦਾ ਹੈ ਕਿ ਇਨ੍ਹਾਂ ਦੀ ਭਰਤੀ ਵਿੱਚ ਹਰ ਇਲਾਕੇ ਅਤੇ ਹਰ ਤਬਕੇ ਦੇ ਮੁੰਡੇ-ਕੁੜੀਆਂ ਸ਼ਾਮਿਲ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਾਰੋਬਾਰ ਸਿਰਫ਼ ਕਤਲ ਨੂੰ ਅੰਜ਼ਾਮ ਦੇਣ ਵਾਲਿਆਂ ਰਾਹੀਂ ਨਹੀਂ ਚੱਲਦਾ। ਇਸ ਕਾਰੋਬਾਰ ਅੰਦਰ ਭਰਤੀ ਕਰਨ ਤੋਂ ਲੈ ਕੇ ਗਾਹਕ ਲੱਭਣ ਦਾ ਕੋਈ ਤਾਲਮੇਲ ਹੈ। ਸੌਦੇ ਕਰਨ ਤੋਂ ਅੰਜਾਮ ਦੇਣ ਅਤੇ ਤੈਅ ਰਕਮ ਦੀਆਂ ਜ਼ਾਮਨੀਆਂ ਭਰਨ ਜਾਂ ਵਸੂਲ ਕਰਨ ਦਾ ਤਾਣਾ-ਬਾਣਾ ਹੈ। ਇਸ ਕਾਰੋਬਾਰ ਵਿੱਚ ਇੱਕ ਬੰਦੇ ਦਾ ਦੂਜੇ ਨਾਲ ਰਾਬਤੇ ਭਾਵੇਂ ਕਿੰਨਾ ਵੀ ‘ਟਕਾ ਦੇਣ ਅਤੇ ਗਜ਼ ਪੜਵਾਉਣ’ ਵਰਗਾ ਕੋਰਾ-ਕਰਾਰਾ ਹੋਵੇ ਪਰ ਇਹ ਸੌਦਾ ਕਿਤੇ ਤਾਂ ਹੋਵੇਗਾ ਅਤੇ ਕੋਈ ਤਾਂ ਦੋ ਕੜੀਆਂ ਨੂੰ ਆਪਸ ਵਿੱਚ ਜੋੜੇਗਾ! ਕੋਈ ਤਾਂ ‘ਲੋੜਬੰਦ’ ਨੂੰ ‘ਸੇਵਾਦਾਰ’ ਨਾਲ ਜੋੜੇਗਾ! ਕਈ ਥਾਂ ਕੋਈ ਸਮਾਂ!

ਪੰਜਾਬ ਵਿੱਚ ਹਰ ਹਫ਼ਤੇ ਕੋਈ ਨਾ ਕੋਈ ਖ਼ਬਰ ਆਉਂਦੀ ਹੈ ਜਦੋਂ ਨੌਜਵਾਨਾਂ ਵਿੱਚ ਕਿਤੇ ਨਾ ਕਿਤੇ ਗੋਲੀ ਚੱਲਦੀ ਹੈ। ਇਹ ਗੋਲੀਆਂ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀ ਵੀ ਚਲਾਉਂਦੇ ਹਨ। ਇਸ ਤਰ੍ਹਾਂ ਗੋਲੀ ਚਲਾਉਣ ਦੀ ਸੱਜਰੀ ਮਿਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ। ਪੰਜਾਬ ਯੂਨੀਵਰਸਿਟੀ ਦੇ ਸਭ ਤੋਂ ਭੀੜ ਵਾਲੇ ਇਲਾਕੇ ਵਿੱਚ (ਸਟੂਡੈਂਟ ਸੈਂਟਰ ਤੋਂ ਲਾਇਬਰੇਰੀ ਵਿਚਕਾਰ) ਦੋ ਧੜਿਆਂ ਵਿੱਚ ਗੋਲੀ ਚੱਲੀ। ਖ਼ਬਰ ਸਿਰਫ਼ ਜ਼ਖ਼ਮੀ ਦੀਆਂ ਸੱਟਾਂ ਤੱਕ ਮਹਿਦੂਦ ਰਹੀ। ਜੇ ਗੋਲੀ ਚੱਲਣ ਦੇ ਕਾਰਨਾਂ ਜਾਂ ਮਾਮਲੇ ਦੀ ਤਫ਼ਸੀਲ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ ਜਾਵੇ ਤਾਂ ਇਸ ਦੇ ਕੀ ਮਾਅਨੇ ਹਨ? ਕੀ ਇਹ ਸਭ ਗੋਲੀਬਾਰੀ ਸੱਭਿਆਚਾਰ ਦਾ ਇਸ਼ਤਿਹਾਰ ਨਹੀਂ ਹੈ ਜੋ ਸਭ ਤੋਂ ਵਧੇਰੇ ਪ੍ਰਭਾਵ ਕਬੂਲ ਕਰਨ ਵਾਲੀ ਉਮਰ ਵਿੱਚੋਂ ਗੁਜ਼ਰਦੇ ਵਿਦਿਆਰਥੀਆਂ ਵਿਚਕਾਰ ਕੀਤਾ ਜਾ ਰਿਹਾ ਹੈ? ਕੀ ਇਹ ਭਰਤੀ ਕਰਨ ਜਾਂ ਗਾਹਕ ਲੱਭਣ ਦੀ ਮਸ਼ਕ ਨਹੀਂ ਹੈ? ਜੇ ਹਥਿਆਰ ਅਤੇ ਭਾੜੇ ਦਾ ਕਾਤਲ ਏਨਾ ਸਸਤਾ ਅਤੇ ਸੁਖਾਲਾ ਮਿਲਦਾ ਹੈ ਤਾਂ ਛੋਟੀ ਤੋਂ ਛੋਟੀ ਅਚਵੀ ਖ਼ਰੀਦਾਰ ਪੈਦਾ ਕਰ ਸਕਦੀ ਹੈ। ਇਹੋ ਅਚਵੀ ਬੰਦੇ ਨੂੰ ਕਾਤਲ ਹੋਣ ਦਾ ਰਾਹ ਦਰਸਾਉਂਦੀ ਹੈ ਅਤੇ ਇਹੋ ਬੰਦੇ ਨੂੰ ਬੇਕਿਰਕ ਹਥਿਆਰ ਦੀ ਮਾਰ ਵਿੱਚ ਲਿਆਉਂਦੀ ਹੈ।

ਇਹ ਧਾਰਨਾਵਾਂ ਮੁਕੰਮਲ ਰੂਪ ਵਿੱਚ ਬੇਮਾਅਨੇ ਜਾਪ ਸਕਦੀਆਂ ਹਨ ਪਰ ਸਮਾਜ ਵਿੱਚ ਅਜਿਹੀ ਸਰਗਰਮੀ ਨੂੰ ਨਜ਼ਰ-ਅੰਦਾਜ਼ ਕਿਵੇਂ ਕੀਤਾ ਜਾ ਸਕਦਾ ਹੈ? ਜਦੋਂ ਸਮਾਜ ਨੂੰ ਖ਼ੌਫ਼ਜ਼ਦਾ ਕਰਨ ਵਾਲਾ ਇਹ ਰੁਝਾਨ ਪਸ਼ੂ ਬਿਰਤੀ ਨੂੰ ਉਕਸਾ ਰਿਹਾ ਹੈ ਤਾਂ ਸਿਆਸਤਦਾਨ, ਇੰਤਜਾਮੀਆ, ਪੱਤਰਕਾਰ, ਵਿਦਵਾਨ ਅਤੇ ਸਮਾਜਿਕ ਕਾਰਕੁੰਨ ਇਸ ਨੂੰ ਨਿੱਜੀ ਕਲੇਸ਼ਾਂ ਵਿੱਚੋਂ ਕਿਉਂ ਸਮਝਦੇ ਹਨ? ਕੀ ਸਮਾਜ ਦਾ ਕੋਈ ਮਹਿਰੂਮ ਤਬਕਾ ਇਸ ਰੁਝਾਨ ਰਾਹੀਂ ਇਨਸਾਫ਼ ਹਾਸਲ ਕਰ ਰਿਹਾ ਹੈ? ਕੀ ਸਮਾਜ ਦਾ ਕੋਈ ਮਹਿਰੂਮ ਤਬਕਾ ਨਿਜ਼ਾਮ ਅਤੇ ਸਰਕਾਰ ਤੋਂ ਅਵਾਜ਼ਾਰ ਹੋ ਕੇ ਭਾੜੇ ਦੇ ਕਾਤਲਾਂ ਦਾ ਸਹਾਰਾ ਲੈ ਰਿਹਾ ਹੈ? ਹੁਣ ਤੱਕ ਅਖ਼ਬਾਰਾਂ ਜਾਂ ਟੈਲੀਵਿਜ਼ਨ ਉੱਤੇ ਨਸ਼ਰ ਹੋਏ ਮਾਮਲਿਆਂ ਤੋਂ ਸਪਸ਼ਟ ਹੈ ਕਿ ਹਿਰਸ, ਹਵਸ ਅਤੇ ਬਦਲਾਖ਼ੋਰੀ ਦੀ ਜ਼ਮੀਨ ਉੱਤੇ ਭਾੜੇ ਦੇ ਕਾਤਲਾਂ ਨੂੰ ਰੁਜ਼ਗਾਰ ਮਿਲਿਆ ਹੈ। ਜੇ ਇਹ ਕਾਰੋਬਾਰ ਸਿਆਸੀ ਸਰਪ੍ਰਸਤੀ ਨਾਲ ਚੱਲ ਰਿਹਾ ਹੈ ਤਾਂ ਇਹ ਪੰਜਾਬੀ ਦਿਆਨਤਦਾਰ ਬੰਦੇ ਦੀ ਨਾਕਾਮਯਾਬੀ ਨੂੰ ਵੀ ਉਘਾੜਦਾ ਹੈ।

ਸਿਆਸਤਦਾਨਾਂ ਅਤੇ ਇੰਤਜਾਮੀਆ ਨੇ ਪੰਜਾਬੀ ਮੁੰਡਿਆਂ ਦੀ ਬੇਚੈਨੀ ਨੂੰ ਆਪਣੀ ਹਰ ਤਰ੍ਹਾਂ ਦੀ ਹਵਸ ਦੀ ਪੂਰਤੀ ਲਈ ਵਰਤਿਆ ਅਤੇ ਅੱਗੋਂ ਇਨ੍ਹਾਂ ਨੂੰ ਹਵਸ ਦੀਆਂ ਪਰਚੂਨ ਦੁਕਾਨਾਂ ਚਲਾਉਣ ਲਈ ਬੇਮੁਹਾਰ ਕਰ ਦਿੱਤਾ ਹੈ। ਇਸ ਰੁਝਾਨ ਦਾ ਦੂਜਾ ਪਾਸਾ ਸਾਹਿਤਕ, ਸਮਾਜਿਕ, ਧਾਰਮਿਕ ਅਤੇ ਵਿਦਿਅਕ ਅਦਾਰਿਆਂ ਨਾਲ ਜੁੜਦਾ ਹੈ। ਇਨ੍ਹਾਂ ਅਦਾਰਿਆਂ ਨੇ ਆਪਣੀਆਂ ਤਰੱਕੀਆਂ, ਨੌਕਰੀਆਂ, ਵਜ਼ੀਫ਼ਿਆਂ ਅਤੇ ਇਨਾਮਾਂ-ਸਨਮਾਨਾਂ ਲਈ ਆਵਾਮ ਅਤੇ ਨਿਜ਼ਾਮ ਵਿੱਚੋਂ ਆਪਣੀ ਧਿਰ ਦੀ ਚੋਣ ਕੀਤੀ ਹੈ। ਦੰਦਾਂ ਦਾ ਸਸਤਾ ਇਲਾਜ ਕਰਵਾਉਣ ਆਉਣ ਵਾਲੇ ਪਰਵਾਸੀ ਪੰਜਾਬੀਆਂ ਲਈ ਸ਼ਰੀਕਾਂ ਨਾਲ ਹਿਸਾਬ ਬਰਾਬਰ ਕਰਨ ਦੀਆਂ ਸਸਤੀਆਂ ਦੁਕਾਨਾਂ ਪੰਜਾਬ ਵਿੱਚ ਚੱਲ ਪਈਆਂ ਹਨ। ਕੋਈ ਖ਼ਰੀਦਾਰ ਇਸ ਦੁਕਾਨ ਨਾਲ ਜੁੜੇ ਖ਼ਦਸ਼ਿਆਂ ਤੋਂ ਬਾਹਰ ਨਹੀਂ ਹੈ। ਇਨ੍ਹਾਂ ਹਾਲਾਤ ਵਿੱਚ ਪੰਜਾਬ ਦੇ ਅਨਾਥ ਮੁੰਡੇ-ਕੁੜੀਆਂ ਪਸ਼ੂ ਬਿਰਤੀ ਵਿੱਚੋਂ ਆਪਣੀ ਬੇਚੈਨੀ ਦਾ ਹੱਲ ਲੱਭ ਰਹੇ ਹਨ ਤਾਂ ਕੋਈ ਬਜ਼ੁਰਗ, ਅਪਾਹਜ, ਜਾਇਦਾਦ ਅਤੇ ਬੱਚਾ ਮਹਿਫ਼ੂਜ ਨਹੀਂ ਹੈ। ਹਰ ਅਹਿਸਾਸ ਕਿਸੇ ਠੇਸ ਨੂੰ ਸੱਦਾ ਦੇਣ ਦਾ ਸਬੱਬ ਬਣ ਰਿਹਾ ਹੈ …। ਜਦੋਂ ਕੁਝ ਵੀ ਮਹਿਫ਼ੂਜ ਨਹੀਂ ਹੈ ਤਾਂ ਆਖ਼ਰੀ ਸੁਆਲ ਵਜੋਂ ਇਹ ਪੁੱਛਿਆ ਜਾ ਸਕਦਾ ਹੈ ਕਿ ਹਿਰਸ, ਹਵਸ ਅਤੇ ਬਦਲਾਖ਼ੋਰੀ ਦਾ ਬੋਲਬਾਲਾ ਮੌਜੂਦਾ ਨਿਜ਼ਾਮ ਅਤੇ ਸਰਕਾਰ ਦੇ ਖ਼ਾਸੇ ਨਾਲ ਮੇਲ ਕਿਉਂ ਖਾਂਦਾ ਜਾਪਦਾ ਹੈ?

(ਇਹ ਲੇਖ ਪੰਜਾਬ ਟਾਈਮਜ਼ ਦੇ 29 ਅਪਰੈਲ 2016 ਦੇ ਅੰਕ ਵਿੱਚ ਛਪਿਆ।)

ਸੁਆਲ-ਸੰਵਾਦ: ਸ਼ਰਧਾ ਦੇ ਕਾਰੋਬਾਰ ਦਾ ਫ਼ੌਜੀ ਮੁਲਕ ਬਨਾਮ ਦਰਦਮੰਦ ਖੋਜੀ ਬਿਰਤੀ


ਦਲਜੀਤ ਅਮੀ

ਬੇਲਾ ਭਾਟੀਆ ਖ਼ਿਲਾਫ਼ ਮੁਜ਼ਾਹਰੇ ਅਤੇ ਪ੍ਰਚਾਰ ਮੁਹਿੰਮ ਕਾਰਨ ਖ਼ਬਰਾਂ ਵਿੱਚ ਆਇਆ ਸਮਾਜਿਕ ਏਕਤਾ ਮੰਚ ਹੁਣ ਇੰਡੀਆ ਟੁਡੇ ਦੀ ਖੋਜ ਰਪਟ ਕਾਰਨ ਚਰਚਾ ਵਿੱਚ ਹੈ। ਇਸ ਜਥੇਬੰਦੀ ਦੇ ਆਗੂਆਂ ਨੇ ਸਮਾਜਿਕ ਏਕਤਾ ਮੰਚ ਨੂੰ ਭੰਗ ਕਰਨ ਦਾ ਐਲਾਨ ਕੀਤਾ ਹੈ। ਇੰਡੀਆ ਟੁਡੇ ਦੀ ਖੋਜ ਰਪਟ ਨੇ ਪੁਲਿਸ ਅਫ਼ਸਰਾਂ ਅਤੇ ਸਮਾਜਿਕ ਏਕਤਾ ਮੰਚ ਦੇ ਆਗੂਆਂ ਦੇ ਬਿਆਨ ਕੈਮਰੇ ਵਿੱਚ ਦਰਜ ਕੀਤੇ ਸਨ। ਇਨ੍ਹਾਂ ਬਿਆਨਾਂ ਨਾਲ ਪੁਲਿਸ ਅਤੇ ਸਮਾਜਿਕ ਏਕਤਾ ਮੰਚ ਦਾ ਤਾਲਮੇਲ ਬੇਪਰਦ ਹੁੰਦਾ ਹੈ। ਇਹ ਸਾਬਤ ਹੁੰਦਾ ਹੈ ਕਿ ਸਮਾਜਿਕ ਏਕਤਾ ਮੰਚ ਨੂੰ ਸਰਕਾਰੀ ਸਰਪ੍ਰਸਤੀ ਵਾਲੇ ਹਥਿਆਰਬੰਦ ਗੁੰਡਾ ਗਰੋਹ ਸਲਵਾ ਜੂਡਮ ਦੀ ਲਗਾਤਾਰਤਾ ਵਿੱਚ ਵੇਖਿਆ ਜਾਣਾ ਚਾਹੀਦਾ ਹੈ ਅਤੇ ਇਹ ਜਥੇਬੰਦੀ ਦਰਅਸਲ ਬੇਵਰਦੀ ਪੁਲਿਸ ਹੀ ਹੈ। ਇਸ ਜਥੇਬੰਦੀ ਦਾ ਕੰਮ ਨਕਸਲਵਾਦ ਵਾਲੇ ਇਲਾਕੇ ਵਿੱਚੋਂ ਮਨੁੱਖੀ, ਜਮਹੂਰੀ ਅਤੇ ਸ਼ਹਿਰੀ ਹਕੂਕ ਜਥੇਬੰਦੀਆਂ ਅਤੇ ਇਨ੍ਹਾਂ ਦੇ ਕਾਰਕੁੰਨਾਂ ਨੂੰ ਬਾਹਰ ਕੱਢਣਾ ਸੀ। ਪੁਲਿਸ ਅਤੇ ਨੀਮ ਸਰੁੱਖਿਆ ਬਲਾਂ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਉੱਤੇ ਹੁੰਦੇ ਸੁਆਲਾਂ ਨੂੰ ਰੋਕਣ ਲਈ ਇਹ ਜਥੇਬੰਦੀ ਖ਼ੌਫ਼ ਅਤੇ ਬੇਭਰੋਸਗੀ ਦਾ ਮਾਹੌਲ ਪੈਦਾ ਕਰਦੀ ਸੀ।

ਸਮਾਜਿਕ ਏਕਤਾ ਮੰਚ ਨੂੰ ਭੰਗ ਕਰਨ ਦਾ ਐਲਾਨ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਗਿਆ ਹੈ, “ਕੇਂਦਰੀ ਅਤੇ ਸੂਬਾ ਸਰਕਾਰਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੀ ਨਕਸਲਵਾਦ ਖ਼ਿਲਾਫ਼ ਇਮਦਾਦ ਦੇ ਮਕਸਦ ਨਾਲ ਸਮਾਜਿਕ ਏਕਤਾ ਮੰਚ ਬਣਾਇਆ ਗਿਆ ਸੀ। ਇਸੇ ਮਸਕਦ ਦੀ ਪੂਰਤੀ ਲਈ ਸਮਾਜਿਕ ਏਕਤਾ ਮੰਚ ਨੇ ਅਹਿੰਸਕ ਅਤੇ ਜਮਹੂਰੀ ਮੁਜ਼ਾਹਰੇ ਕੀਤੇ। ਕੁਝ ਲੋਕ ਸਮਾਜਿਕ ਏਕਤਾ ਮੰਚ ਦੀਆਂ ਸਰਗਰਮੀਆਂ ਦੇ ਹਵਾਲੇ ਨਾਲ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਦਨਾਮ ਕਰ ਰਹੇ ਹਨ। ਇਨ੍ਹਾਂ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਥੇਬੰਦੀ ਦੇ ਕਾਰਕੁੰਨਾਂ ਨੇ ਸਰਵਸੰਮਤੀ ਨਾਲ ਸਮਾਜਿਕ ਏਕਤਾ ਮੰਚ ਨੂੰ ਤੁਰੰਤ ਭੰਗ ਕਰਨ ਦਾ ਫ਼ੈਸਲਾ ਕੀਤਾ ਹੈ।” ਇਸ ਬਿਆਨ ਦਾ ਪਿਛੋਕੜ ਸਮਝਣ ਲਈ ਸਮਾਜਿਕ ਏਕਤਾ ਮੰਚ ਦੇ ਬਾਨੀ ਸੂਬਾਰਾਓ ਦਾ ਪੁਰਾਣਾ ਬਿਆਨ ਅਹਿਮ ਹੈ। ਇਹ ਬਿਆਨ ਇੰਡੀਆ ਟੁਡੇ ਦੀ ਖੋਜ ਰਪਟ ਵਿੱਚ ਦਰਜ ਹੈ, “ਪਹਿਲਾਂ ਸਲਵਾ ਜੂਡਮ ਹੁੰਦਾ ਸੀ। ਸਾਨੂੰ ਨਹੀਂ ਪਤਾ ਕਿ ਉਹ ਕਿਸ ਤਰ੍ਹਾਂ ਦੀ ਜਥੇਬੰਦੀ ਸੀ। ਅਸੀਂ ਉਸ ਜਥੇਬੰਦੀ ਵਿੱਚ ਸ਼ਾਮਿਲ ਨਹੀਂ ਸੀ ਅਤੇ ਨਾ ਸਾਨੂੰ ਪਤਾ ਹੈ ਕਿ ਉਸ ਨੇ ਕੀ-ਕੁਝ ਗ਼ਲਤ ਕੀਤਾ। ਸਰਵਉੱਚ ਅਦਾਲਤ ਨੇ ਸਲਵਾ ਜੂਡਮ ਉੱਤੇ ਪਾਬੰਦੀ ਲਗਾ ਦਿੱਤੀ। ਹੁਣ ਅਸੀਂ ਨਵਾਂ ਪੈਤੜਾ ਅਖ਼ਤਿਆਰ ਕੀਤਾ ਹੈ। ਅਸੀਂ ਸਿਰਫ਼ ਸਮਾਜਿਕ ਏਕਤਾ ਮੰਚ ਹੀ ਸ਼ੁਰੂ ਨਹੀਂ ਕੀਤਾ ਸਗੋਂ ਕਈ ਜਥੇਬੰਦੀਆਂ ਬਣਾਈਆਂ ਹਨ। ਜੇ ਇੱਕ ਜਥੇਬੰਦੀ ਉੱਤੇ ਪਾਬੰਦੀ ਲੱਗਦੀ ਹੈ ਤਾਂ ਮਹਿਲਾ ਏਕਤਾ ਮੰਚ ਹੈ। ਜੇ ਉਸ ਉੱਤੇ ਪਾਬੰਦੀ ਲੱਗਦੀ ਹੈ ਤਾਂ ਵਿਕਾਸ ਸੰਘਰਸ਼ ਸਮਿਤੀ ਹੈ ਅਤੇ ਇਸ ਤਰ੍ਹਾਂ ਹੋਰ ਜਥੇਬੰਦੀਆਂ ਹਨ।”

ਇੰਡੀਆ ਟੁਡੇ ਦੀ ਖੋਜ ਰਪਟ ਵਿੱਚ ਛਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਸੁਪਰਡੈਂਟ ਡੀ. ਸ਼ਰਾਵਣ ਦਾ ਬਿਆਨ ਦਰਜ ਹੈ। ਇਸ ਪੁਲਿਸ ਅਫ਼ਸਰ ਨੇ ਸਮਾਜਿਕ ਏਕਤਾ ਮੰਚ ਦੀਆਂ ਮਨੁੱਖੀ ਹਕੂਕ ਕਾਰਕੁੰਨਾਂ ਅਤੇ ਪੱਤਰਕਾਰਾਂ ਖ਼ਿਲਾਫ਼ ਮੁਹਿੰਮਾਂ ਉੱਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਹੈ, “ਪੁਲਿਸ ਨੇ ਸਮਾਜਿਕ ਏਕਤਾ ਮੰਚ ਨਹੀਂ ਬਣਾਇਆ ਪਰ ਅਸੀਂ ਇਸ ਦੀ ਸਰਪ੍ਰਸਤੀ ਕਰਦੇ ਹਾਂ। ਪਹਿਲਾਂ ਅਸੀਂ ਨਾਚ ਮੰਡਲੀਆਂ ਰਾਹੀਂ ਜਾਗਰੁਕਤਾ ਮੁਹਿੰਮ ਚਲਾਈ। ਉਸ ਜਾਗਰੁਕਤਾ ਦੇ ਨਤੀਜੇ ਵਜੋਂ ਸਮਾਜਿਕ ਏਕਤਾ ਮੰਚ ਬਣਿਆ ਹੈ।” ਸ਼ਰਾਵਣ ਨੇ ਸਾਫ਼ ਕੀਤਾ ਹੈ ਕਿ ਸਲਵਾ ਜੂਡਮ ਹਥਿਆਰਬੰਦ ਗਰੋਹ ਸੀ ਪਰ ਹਥਿਆਰਾਂ ਦੀ ਵਰਤੋਂ ਨਾ ਕਰਨ ਦੇ ਬਾਵਜੂਦ ਸਮਾਜਿਕ ਏਕਤਾ ਮੰਚ ਦਾ ਖ਼ਾਸਾ ਹਿੰਸਕ ਹੈ।

ਇਨ੍ਹਾਂ ਬਿਆਨਾਂ ਨਾਲ ਸਾਫ਼ ਹੋ ਜਾਂਦਾ ਹੈ ਕਿ ਸਮਾਜਿਕ ਏਕਤਾ ਮੰਚ ਨੂੰ ਸਲਵਾ ਜੂਡਮ ਦਾ ਨਵਾਂ ਅਵਤਾਰ ਮੰਨਿਆ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਭੰਗ ਕਰਨ ਵਾਲਾ ਬਿਆਨ ਪਹਿਲਾਂ ਤਿਆਰ ਕੀਤੀ ਇਬਾਰਤ ਹੈ। ਇਨ੍ਹਾਂ ਬਿਆਨਾਂ ਤੋਂ ਸਾਫ਼ ਹੁੰਦਾ ਹੈ ਕਿ ਪੁਲਿਸ ਅਤੇ ਇਸ ਜਥੇਬੰਦੀ ਦੇ ਆਗੂਆਂ ਨੂੰ ਆਪਣੀਆਂ ਕਾਰਵਾਈਆਂ ਦੇ ਗ਼ੈਰ-ਕਾਨੂੰਨੀ ਖ਼ਾਸੇ ਦਾ ਪਤਾ ਹੈ। ਉਹ ਸਰਵਉੱਚ ਅਦਾਲਤ ਦੇ ਸਲਵਾ ਜੂਡਮ ਵਾਲੇ ਫ਼ੈਸਲੇ ਨੂੰ ਦਰਕਿਨਾਰ ਕਰਨ ਲਈ ਇੱਕ ਜਥੇਬੰਦੀ ਨੂੰ ਭੰਗ ਕਰ ਕੇ ਦੂਜੀ ਬਣਾਉਣ ਨੂੰ ਤਰਜੀਹ ਦਿੰਦੇ ਹਨ। ਪਹਿਲਾਂ ਹੀ ਕਈ ਜਥੇਬੰਦੀਆਂ ਬਣਾਈਆਂ ਗਈਆਂ ਹਨ ਅਤੇ ਇਸ ਤਰ੍ਹਾਂ ਹੋਰ ਜਥੇਬੰਦੀਆਂ ਬਣਾਉਣ ਲਈ ਕੋਈ ਸਮਾਂ ਨਹੀਂ ਲਗਦਾ। ਇਸ ਤਰ੍ਹਾਂ ਦੀਆਂ ਜਥੇਬੰਦੀਆਂ ਬਣਾਉਣ ਵਾਲੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ਧਿਰਾਂ ਲਈ ਜਥੇਬੰਦੀ ਦਾ ਨਾਮ ਮਾਅਨੇ ਨਹੀਂ ਰੱਖਦਾ ਪਰ ਉਨ੍ਹਾਂ ਨੂੰ ਆਪਣੇ ਇਰਾਦੇ ਬਾਰੇ ਕੋਈ ਭੁਲੇਖਾ ਨਹੀਂ ਹੈ। ਜਥੇਬੰਦੀ ਦਾ ਨਾਮ ਮਹਿਜ਼ ਪੈਂਤੜਾ ਹੈ।

ਇਸ ਮਾਮਲੇ ਉੱਤੇ ਹੋਰ ਟਿੱਪਣੀ ਕਰਨ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਦਾ ਬਿਆਨ ਵੇਖਣਾ ਬਣਦਾ ਹੈ। ਉਨ੍ਹਾਂ ਨੇ ਸਮਾਜਿਕ ਏਕਤਾ ਮੰਚ ਬਾਬਤ ਕਿਹਾ ਹੈ, “ਸਮਾਜਿਕ ਏਕਤਾ ਮੰਚ ਵਰਗੀਆਂ ਨਿਗਰਾਨ ਜਥੇਬੰਦੀਆਂ ਬਣਾਉਣਾ ਸਰਵਉੱਚ ਅਦਾਲਤ ਦੇ ਫ਼ੈਸਲੇ ਦੇ ਖ਼ਿਲਾਫ਼ ਹੈ। ਕਾਰਕੁੰਨਾਂ ਅਤੇ ਪੱਤਰਕਾਰਾਂ ਦਾ ਕੰਮ ਹਰ ਕਹਾਣੀ ਦਾ ਦੂਜਾ ਪਾਸਾ ਉਜਾਗਰ ਕਰਨਾ ਹੈ ਅਤੇ ਉਨ੍ਹਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਸਕਦਾ। ਇੰਡੀਆ ਟੁਡੇ ਦੀ ਰਪਟ ਤੋਂ ਬਾਅਦ ਸਰਵਉੱਚ ਅਦਾਲਤ ਨੂੰ ਇਸ ਹਵਾਲੇ ਨਾਲ ਆਪਣੇ-ਆਪ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਛਤੀਸਗੜ੍ਹ ਸਰਕਾਰ ਖ਼ਿਲਾਫ਼ ਅਦਾਲਤ ਦੀ ਹਤਕ ਦਾ ਮਾਮਲਾ ਦਰਜ ਕਰਨਾ ਚਾਹੀਦਾ ਹੈ। ਛਤੀਸਗੜ੍ਹ ਵਿੱਚ ਸਭ ਕੁਝ ਗ਼ੈਰ-ਸੰਵਿਧਾਨਕ ਹੋ ਰਿਹਾ ਹੈ। ਸਰਵਉੱਚ ਅਦਾਲਤ ਦੇ ਫ਼ੈਸਲੇ ਦਾ ਨਿਰਾਦਰ ਕਰਨ ਵਾਲੇ ਮੁੱਖ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਸੂਬਾ ਸਰਕਾਰ ਭੰਗ ਹੋਣੀ ਚਾਹੀਦੀ ਹੈ।” ਇਹ ਯਾਦ ਕਰਵਾਉਣਾ ਅਹਿਮ ਹੈ ਕਿ ਕਾਂਗਰਸ ਦੀ ਸਰਕਾਰ ਵੇਲੇ ਹੀ ਸਲਵਾ ਜੂਡਮ ਵਰਗੀ ਖ਼ੂੰਖ਼ਾਰ ਜਥੇਬੰਦੀ ਬਣੀ ਸੀ। ਕਾਂਗਰਸ ਦੀ ਸਰਕਾਰੀ ਸਰਪ੍ਰਸਤੀ ਵਿੱਚ ਸਲਵਾ ਜੂਡਮ ਦੇ ‘ਪੁਰਖੇ’ ਰਣਵੀਰ ਸੈਨਾ ਅਤੇ ਕਈ ਹੋਰ ਜਥੇਬੰਦੀਆਂ ਚਲਾਉਂਦੇ ਰਹੇ ਹਨ। ਕਾਂਗਰਸ ਦੇ ਕੇਂਦਰੀ ਵਿੱਤ ਮੰਤਰੀ ਚਿਦੰਬਰਮ ਨੇ ਹੀ ਪੱਤਰਕਾਰਾਂ ਨੂੰ ਨਕਸਲਵਾਦੀ ਇਲਾਕੇ ਵਿੱਚੋਂ ਸਰਕਾਰ ਪੱਖੀ ਖ਼ਬਰਾਂ ਛਾਪਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਚਿਦੰਬਰਮ ਦੀਆਂ ਨੀਤੀਆਂ ਦੀ ਹਮਾਇਤ ਰਾਸ਼ਟਰੀ ਸਵੈਮ ਸੇਵਕ ਸੰਘ ਕਰਦਾ ਰਿਹਾ ਹੈ। ਮੁਨੀਸ਼ ਤਿਵਾੜੀ ਪਹਿਲਾਂ ਸਰਕਾਰੀ ਬੁਲਾਰੇ ਵਜੋਂ ਅਤੇ ਬਾਅਦ ਵਿੱਚ ਸੂਚਨਾ ਅਤੇ ਪ੍ਰਸਾਰਨ ਮੰਤਰੀ ਵਜੋਂ ਚਿਦੰਬਰਮ ਦੀ ਵਕਾਲਤ ਕਰਦੇ ਸਨ। ਇਸ ਤੋਂ ਬਿਨਾਂ ਇਹ ਤੱਥ ਵੀ ਵਾਰ-ਵਾਰ ਸਾਹਮਣੇ ਆਉਂਦੇ ਰਹੇ ਹਨ ਕਿ ਸਲਵਾ ਜੂਡਮ ਵਿੱਚ ਕਾਂਗਰਸ ਅਤੇ ਭਾਜਪਾ ਦੀ ਸਾਂਝੀ ਸ਼ਮੂਲੀਅਤ ਸੀ।

ਅਰੁੰਧਤੀ ਰਾਏ ਦਾ 2009 ਵਿੱਚ ਲਿਖਿਆ ਲੇਖ ਮਾਅਨੇ ਰੱਖਦਾ ਹੈ। ਉਹ ਲਿਖਦੀ ਹੈ, “ਅਸਲ ਸਮੱਸਿਆ ਇਹ ਹੈ ਕਿ ਭਾਰਤ ਦੇ ਚਮਤਕਾਰੀ ‘ਵਿਕਾਸ’ ਦੀ ਕਹਾਣੀ ਮਿੱਟੀ ਵਿੱਚ ਮਿਲ ਗਈ ਹੈ। ਇਸ ਕਹਾਣੀ ਲਈ ਸਮਾਜ ਅਤੇ ਚੌਗਿਰਦੇ ਦੀ ਕੁਰਬਾਨੀ ਦਿੱਤੀ ਗਈ ਹੈ। ਹੁਣ ਨਦੀਆਂ ਸੁੱਕ ਰਹੀਆਂ ਅਤੇ ਜੰਗਲ ਰੜੇ ਹੋ ਰਹੇ ਹਨ, ਪਾਣੀ ਦਾ ਪੱਤਣ ਟੁੱਟ ਰਿਹਾ ਹੈ ਅਤੇ ਲੋਕਾਂ ਨੂੰ ਸਰਕਾਰੀ ਕਾਰਗੁਜ਼ਾਰੀ ਦਾ ਅਹਿਸਾਸ ਹੋ ਰਿਹਾ ਹੈ। ਆਖ਼ਰ ਉੱਪਰ ਨੂੰ ਥੁੱਕਿਆ ਮੂੰਹ ਉੱਤੇ ਗਿਰਨ ਵਾਲਾ ਹੈ। ਪੂਰੇ ਮੁਲਕ ਵਿੱਚ ਬੇਚੈਨੀ ਹੈ ਅਤੇ ਲੋਕ ਆਪਣਾ ਜਲ, ਜੰਗਲ, ਜ਼ਮੀਨ ਛੱਡਣ ਤੋਂ ਇਨਕਾਰ ਕਰ ਰਹੇ ਹਨ। ਉਹ ਝੂਠੇ ਲਾਰਿਆਂ ਵਿੱਚ ਆਉਣ ਤੋਂ ਇਨਕਾਰੀ ਹਨ। ਅਚਾਨਕ ਹੀ ਇਹ ਲੱਗਣ ਲੱਗਿਆ ਹੈ ਕਿ ਦਸ ਫ਼ੀਸਦੀ ਵਿਕਾਸ ਅਤੇ ਜਮਹੂਰੀਅਤ ਨਾਲੋ-ਨਾਲ ਨਹੀਂ ਚੱਲ ਸਕਦੇ। ਚਿਦੰਬਰਮ ਚਾਹੁੰਦਾ ਹੈ ਕਿ ਪਹਾੜਾਂ ਅਤੇ ਜੰਗਲਾਂ ਹੇਠੋਂ ਬਕਸਾਇਟ ਕੱਢਣ ਲਈ ਭਾਰਤ ਦੀ ਪਚਾਸੀ ਫ਼ੀਸਦੀ ਆਬਾਦੀ ਨੂੰ ਸ਼ਹਿਰਾਂ ਵਿੱਚ ਤੁੰਨ ਦਿੱਤਾ ਜਾਵੇ ਅਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਭਾਰਤ ਵਿੱਚ ਪੁਲਿਸ ਰਾਜ ਕਾਇਮ ਕਰ ਦਿੱਤਾ ਜਾਵੇ। ਸਰਕਾਰ ਨੂੰ ਮੁਲਕ ਦਾ ਫ਼ੌਜੀਕਰਨ ਕਰਨਾ ਪੈਣਾ ਹੈ। ਫ਼ੌਜੀਕਰਨ ਨੂੰ ਜਾਇਜ਼ ਕਰਾਰ ਦੇਣ ਲਈ ਦੁਸ਼ਮਣ ਦਰਕਾਰ ਹੈ। ਮਾਓਵਾਦੀ ਇਹੋ ਦੁਸ਼ਮਣ ਹਨ। ਜਿਵੇਂ ਹਿੰਦੂ ਕੱਟੜਵਾਦੀਆਂ ਦੀਆਂ ਅੱਖਾਂ ਵਿੱਚ ਮੁਸਲਮਾਨ ਚੁਭਦੇ ਹਨ ਉਸੇ ਤਰ੍ਹਾਂ ਕਾਰਪੋਰੇਟਾਂ ਦੀ ਅੱਖਾਂ ਵਿੱਚ ਮਾਓਵਾਦੀ ਰੜਕਦੇ ਹਨ। (ਕੀ ਇਹ ਕੱਟੜਪੰਥੀਆਂ ਦਾ ਭਾਈਚਾਰਾ ਹੈ? ਕੀ ਇਸੇ ਲਈ ਰਾਸ਼ਟਰੀ ਸਵੈਮ ਸੇਵਕ ਸੰਘ ਚਿਦੰਬਰਮ ਦੇ ਸ਼ਰੇਆਮ ਸੋਹਲੇ ਗਾਉਂਦੀ ਹੈ?)”

ਇਨ੍ਹਾਂ ਹਾਲਾਤ ਵਿੱਚ ਕਾਂਗਰਸ ਅਤੇ ਭਾਜਪਾ ਦੀ ਵਿਕਾਸ ਦੇ ਮਾਮਲੇ ਵਿੱਚ ਇੱਕੋ ਸਮਝ ਹੈ। ਇਹ ਦੋਵੇਂ ਮੁਲਕ ਵਿੱਚ ਹੁਕਮਰਾਨ ਧਿਰ ਵਜੋਂ ਪੁਲਿਸ ਰਾਜ ਕਾਇਮ ਕਰਨਾ ਲੋਚਦੀਆਂ ਹਨ ਪਰ ਵਿਰੋਧੀ ਧਿਰ ਵਜੋਂ ਕੁਝ ਗੁੰਜ਼ਾਇਸ਼ ਦੀ ਮੰਗ ਕਰਦੀਆਂ ਹਨ। ਸਲਵਾ ਜੂਡਮ ਤੋਂ ਸਮਾਜਿਕ ਏਕਤਾ ਮੰਚ ਤੱਕ ਅਤੇ ਕਾਂਗਰਸ ਤੋਂ ਭਾਜਪਾ ਤੱਕ, ਮੁਲਕ ਨੂੰ ਪੁਲਿਸ ਰਾਜ ਬਣਾਉਣ ਦੀ ਮਸ਼ਕ ਕਰ ਰਹੀਆਂ ਹਨ। ਜਦੋਂ ਸਰਕਾਰਾਂ ਦੀ ਸਰਪ੍ਰਸਤੀ ਨਾਲ ਪੁਲਿਸ, ਪ੍ਰਸ਼ਾਸਨ ਅਤੇ ਨੀਮ ਫ਼ੌਜੀ ਜਾਂ ਫ਼ੌਜ ਗ਼ੈਰ-ਸਰਕਾਰੀ ਗੁੰਡਾ ਢਾਣੀਆਂ ਨੂੰ ਇਨਸਾਫ਼ਪਸੰਦੀ ਦੇ ਖ਼ਿਲਾਫ਼ ਲਾਮਬੰਦ ਕਰਦੇ ਹਨ ਤਾਂ ਇਹ ਫ਼ੌਜੀਕਰਨ ਦੀ ਮਸ਼ਕ ਹੀ ਤਾਂ ਹੁੰਦੀ ਹੈ। ਪੰਜਾਬ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨ ਰੋਸ ਮੁਜ਼ਾਹਰਾ ਕਰ ਰਹੇ ਬੇਰੁਜ਼ਗਾਰਾਂ ਉੱਤੇ ਪੁਲਿਸ ਨਾਲ ਮਿਲ ਕੇ ਹਮਲੇ ਕਰਦੇ ਹਨ ਤਾਂ ਇਸੇ ਮਸ਼ਕ ਦੀ ਕੜੀ ਬਣਦੇ ਹਨ।

ਜੋ ਸੁਆਲ ਸਰਕਾਰ ਨੂੰ ਮੁਖ਼ਾਤਬ ਹਨ ਉਨ੍ਹਾਂ ਦੇ ਜੁਆਬ ਵਰਦੀ ਵਾਲੇ ਦਿੰਦੇ ਹਨ। ਜੋ ਸੁਆਲ ਵਰਦੀਆਂ ਵਾਲਿਆਂ ਬਾਬਤ ਸਰਕਾਰ ਨੂੰ ਮੁਖ਼ਾਤਬ ਹੈ ਉਸ ਦਾ ਜੁਆਬ ਬੇਵਰਦੀ ਗੁੰਡਾ-ਢਾਣੀਆਂ ਦਿੰਦੀਆਂ ਹਨ। ਆਵਾਮ ਦੇ ਪੱਖ ਤੋਂ ਇਹ ਮਾਅਨੇ ਨਹੀਂ ਰੱਖਦਾ ਕਿ ਤਸ਼ੱਦਦ ਬਾਵਰਦੀ ਪੁਲਿਸ ਕਰਦੀ ਹੈ ਜਾਂ ਬੇਵਰਦੀ ਗੁੰਡਾ ਢਾਣੀਆਂ ਕਰਦੀਆਂ ਹਨ। ਮਾਅਨੇ ਇਹ ਰੱਖਦਾ ਹੈ ਕਿ ਸਰਕਾਰਾਂ ਆਵਾਮ ਤੋਂ ਆਪਣੀ ਹੋਣੀ ਦਾ ਫ਼ੈਸਲਾ ਕਰਨ ਅਤੇ ਆਪਣੇ ਹਕੂਕ ਉੱਤੇ ਦਾਅਵੇਦਾਰੀ ਕਰਨ ਵਾਲੀ ਆਵਾਜ਼ ਖੋਹ ਰਹੀਆਂ ਹਨ।ਬਦਹਾਲੀ ਤੋਂ ਅਵਾਜ਼ਾਰ ਆਵਾਮ ਆਪਣੀ ਮਹਿਰੂਮੀਅਤ ਕਾਰਨ ਬੇਚੈਨ ਹੈ ਅਤੇ ਕਈ ਤਰ੍ਹਾਂ ਦੀ ਅਚਵੀ ਦਾ ਸ਼ਿਕਾਰ ਹੈ। ਇਸੇ ਬੇਚੈਨੀ ਅਤੇ ਅਚਵੀ ਨੂੰ ਧਰਮ, ਜਾਤ, ਮੁਲਕ ਅਤੇ ਸੁਰੱਖਿਆ ਦੇ ਨਾਮ ਉੱਤੇ ਲਾਮਬੰਦ ਕੀਤਾ ਜਾ ਰਿਹਾ ਹੈ। ਸਮਾਜਿਕ ਏਕਤਾ ਮੰਚ ਵਰਗੀਆਂ ਗੁੰਡਾ ਢਾਣੀਆਂ ਦਾ ਤਾਣਾ-ਬਾਣਾ ਮੁਕਾਮੀ ਆਗੂਆਂ ਜਾਂ ਸਰਕਾਰੀ ਅਫ਼ਸਰਾਂ ਨੇ ਉਸਾਰਿਆ ਹੈ ਪਰ ਇਸ ਦਾ  ਮੰਤਰ ਨਿਜ਼ਾਮ, ਸਰਕਾਰ, ਸਿਆਸਤ, ਸ਼ਰਧਾ ਦੇ ਕਾਰੋਬਾਰ ਅਤੇ ਕਾਰਪੋਰੇਟਾਂ ਨੇ ਰਲ ਕੇ ਤਿਆਰ ਕੀਤਾ ਹੈ। ਮੌਜੂਦਾ ਦੌਰ ਦਾ ਸਭ ਤੋਂ ਔਖਾ ਅਤੇ ਪੇਚੀਦਾ ਸੁਆਲ ਇਨਸਾਫ਼ਪਸੰਦੀ, ਮਨੁੱਖਾ ਸ਼ਾਨ, ਜਗਿਆਸਾ ਅਤੇ ਵਿਗਿਆਨਕ ਸੋਚ ਦੀ ਲਾਮਬੰਦੀ ਨਾਲ ਜੁੜਦਾ ਹੈ। ਇਸ ਲਾਮਬੰਦੀ ਤੋਂ ਬਿਨਾਂ ਸਮਾਜਿਕ ਏਕਤਾ ਮੰਚ ਦੀ ਆਸ-ਔਲਾਦ ਅਤੇ ਬੇਲਾ ਭਾਟੀਆ ਦੀ ਦਰਦਮੰਦੀ ਵਾਲੀ ਖੋਜੀ ਬਿਰਤੀ ਵਿੱਚ ਲੜਾਈ ਬਹੁਤ ਅਸਾਵੀਂ ਹੈ।

(ਇਹ ਲੇਖ ਪੰਜਾਬ ਟਾਈਮਜ਼ ਦੇ 22 ਅਪਰੈਲ 2016 ਦੇ ਅੰਕ ਵਿੱਚ ਛਪਿਆ।)

ਸੁਆਲ-ਸੰਵਾਦ: ਰਾਮਦੇਵ ਦਾ ਪਤਾਂਜਲੀ ਯੋਗ ਅਤੇ ਦੇਸ਼-ਭਗਤੀ ਦਾ ਪਸ਼ੂਬਲ

nit-srinagar-students-image-975-568ਦਲਜੀਤ ਅਮੀ
ਟੀ-ਟਵੰਟੀ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਵੈਸਟ ਇੰਡੀਜ਼ ਦੀ ਕ੍ਰਿਕਟ ਟੀਮ ਨੇ ਇੰਡੀਆ ਦੀ ਕ੍ਰਿਕਟ ਟੀਮ ਖ਼ਿਲਾਫ਼ ਸ਼ਾਨਦਾਰ ਜਿੱਤ ਹਾਸਿਲ ਕੀਤੀ। ਇਸ ਖੇਡ ਮੁਕਾਬਲੇ ਵਿੱਚੋਂ ਉਪਜੇ ਜਸ਼ਨ ਅਤੇ ਅਫ਼ਸੋਸ ਦਾ ਮੁਕਾਬਲਾ ਨੈਸ਼ਨਲ ਇੰਸਟੀਟਿਉਟ ਆਫ਼ ਟੈਕਨੋਲੋਜੀ ਸ਼੍ਰੀਨਗਰ ਵਿੱਚ ਖੇਡਿਆ ਗਿਆ। ਦੂਜੇ ਮੁਕਾਬਲੇ ਦੇ ਖਿਡਾਰੀ ਅਤੇ ਦਰਸ਼ਕ ਕਿਸੇ ਖੇਡ ਨੇਮ ਨਾਲ ਨਹੀਂ ਸਗੋਂ ਖੇਡ-ਵਿਰੋਧੀ ਰਾਸ਼ਟਰਵਾਦੀ ਖ਼ਾਸੇ ਨਾਲ ਬੱਝੇ ਹੋਏ ਹਨ। ਕ੍ਰਿਕਟ ਨੂੰ ਭਾਰਤ ਵਿੱਚ ਰਾਸ਼ਟਰੀ ਧਰਮ ਕਿਹਾ ਜਾਂਦਾ ਹੈ। ਇੱਕ ਖੇਡ ਦਾ ਧਰਮ ਹੋ ਜਾਣਾ ਆਪਣੇ-ਆਪ ਵਿੱਚ ਆਪਾ-ਵਿਰੋਧੀ ਮਸਲਾ ਹੈ। ਖੇਡ ਦਾ ਖ਼ਾਸਾ ਬੰਦੇ ਦਾ ਬਾਹਰਮੁਖੀ ਵਿਕਾਸ ਹੈ ਅਤੇ ਧਰਮ ਦਾ ਖ਼ਾਸਾ ਅੰਦਰਮੁਖੀ ਸ਼ਰਧਾ ਉੱਤੇ ਟਿਕਿਆ ਹੋਇਆ ਹੈ ਜੋ ਬਾਹਰਮੁਖੀ ਹੁੰਦੀ ਸਾਰ ਹਮਲਾਵਰ ਹੋ ਜਾਂਦੀ ਹੈ। ਖੇਡ ਮਨੁੱਖ ਨੂੰ ਬਰਾਬਰੀ ਦਾ ਅਹਿਸਾਸ ਕਰਵਾਉਂਦੀ ਹੈ ਅਤੇ ਖੁੱਲ੍ਹਨਜ਼ਰੀ ਦਾ ਪਸਾਰਾ ਕਰਦੀ ਹੈ ਪਰ ਧਰਮ ਆਪੋ-ਆਪਣੇ ਪੈਰੋਕਾਰਾਂ ਨੂੰ ਸਰਵਉੱਤਮ ਕਰਾਰ ਦਿੰਦੇ ਹੋਏ ਆਪਣੇ-ਪਰਾਏ ਵਿੱਚ ਨਿਖੇੜਾ ਕਰਨਾ ਸਿਖਾਉਂਦਾ ਹੈ। ਮੌਜੂਦਾ ਦੌਰ ਵਿੱਚ ਖੇਡ ਪ੍ਰਬੰਧ ਮੁਨਾਫ਼ਾਖ਼ੋਰੀ ਅਤੇ ਧਰਮ ਕੱਟੜਵਾਦੀ ਰਾਸ਼ਟਰਵਾਦ ਨਾਲ ਜੋਟੀ ਪਾ ਚੁੱਕਿਆ ਹੈ।
ਆਧੁਨਿਕ ਖੇਡ ਮੁਕਾਬਲਿਆਂ ਦੀ ਅਹਿਮੀਅਤ ਹੀ ਕੱਟੜਵਾਦੀ ਦੇਸ਼-ਭਗਤੀ ਨੂੰ ਠੰਢਾ ਕਰਨ ਵਿੱਚ ਨਿਹਿਤ ਹੈ। ਇਹ ਵੱਖਰੀ ਗੱਲ ਹੈ ਕਿ ਖੇਡ ਮੁਕਾਬਲੇ ਦੇਸ਼ ਭਗਤੀ ਦੀ ਕੱਟੜਤਾ ਦਾ ਮੁਜ਼ਾਹਰਾ ਬਣ ਰਹੇ ਹਨ। ਕੌਮਾਂਤਰੀ ਖੇਡ ਪ੍ਰੰਬਧਕਾਂ ਅਤੇ ਖੇਡ ਪ੍ਰਬੰਧਕੀ ਅਦਾਰਿਆਂ ਦੀ ਸਾਖ਼ ਕਈ ਮੁਲਕਾਂ ਦੀਆਂ ਸਰਕਾਰਾਂ ਤੋਂ ਵੱਡੀ ਹੋ ਗਈ ਹੈ। ਇਨ੍ਹਾਂ ਖੇਡ ਮੁਕਾਬਲਿਆਂ ਰਾਹੀਂ ਬਹੁਤ ਸਾਰੀ ਸਿਆਸੀ-ਵਿੱਤੀ ਸੌਦੇਬਾਜ਼ੀ ਹੁੰਦੀ ਹੈ। ਗ਼ਰੀਬ ਮੁਲਕਾਂ ਵਿੱਚ ਅਮੀਰ ਮੁਲਕਾਂ ਨਾਲੋਂ ਬਿਹਤਰ ਖੇਡ-ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡ ਮੁਕਾਬਲਿਆਂ ਦਾ ਕਰਜ਼ਾ ਅਤੇ ਹਰ ਤਰ੍ਹਾਂ ਦਾ ਬੋਝ ਆਵਾਮ ਉੱਤੇ ਪੈਂਦਾ ਹੈ ਅਤੇ ਕਾਰਪੋਰੇਟ ਵੱਡੀਆਂ ਕਮਾਈਆਂ ਕਰਦੇ ਹਨ। ਇਸ ਵੇਲੇ ਮਹਾਰਾਸ਼ਟਰ, ਕਰਨਾਟਕ, ਉਡੀਸਾ ਅਤੇ ਮੱਧ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਭਿਆਨਕ ਸੋਕਾ ਪਿਆ ਹੋਇਆ ਹੈ ਪਰ ਹਰੇ ਘਾਹ ਉੱਤੇ ਇੰਡੀਅਨ ਪ੍ਰੀਮੀਅਰ ਲੀਗ ਖੇਡੀ ਜਾ ਰਹੀ ਹੈ। ਇੱਕ ਪਾਸੇ ਲੋਕ ਅਤੇ ਪਸ਼ੂ-ਪੰਛੀ ਪਾਣੀ ਦੀ ਥੁੜ੍ਹ ਕਾਰਨ ਹਿਜਰਤ ਕਰਨ ਲਈ ਮਜਬੂਰ ਹਨ ਅਤੇ ਦੂਜੇ ਪਾਸੇ ਇੰਡੀਅਨ ਪ੍ਰੀਮੀਅਰ ਲੀਗ ਲਈ ਪਾਣੀ ਦੀ ਕੋਈ ਕਮੀ ਨਹੀਂ ਹੈ। ਇੰਡੀਅਨ ਪ੍ਰੀਮੀਅਰ ਲੀਗ ਕੰਪਨੀਆਂ ਦਾ ਖੇਡ ਮੁਕਾਬਲਾ ਹੈ ਜਿਸ ਉੱਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਬੇਇੰਤਹਾ ਖ਼ਰਚ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਬੰਦੋਬਸਤ ਸ਼੍ਰੀ ਸ਼੍ਰੀ ਰਵੀ ਸ਼ੰਕਰ, ਗੁਰਮੀਤ ਰਾਮ ਰਹੀਮ, ਰਾਮਦੇਵ ਅਤੇ ਆਸਾਰਾਮ ਵਰਗਿਆਂ ਦੇ ਸਮਾਗਮਾਂ ਮੌਕੇ ਵੀ ਕੀਤੇ ਜਾਂਦੇ ਹਨ। ਪਾਣੀ ਦੀ ਬੇਇੰਤਹਾ ਵਰਤੋਂ ਕਰਨ ਵਾਲੀਆਂ ਕਾਰਪੋਰੇਟ ਕੰਪਨੀਆਂ ਕਿੱਲਤ ਮਾਰੇ ਇਲਾਕਿਆਂ ਵਿੱਚ ਸੋਕਾ ਪਾਉਣ ਕਾਰਨ ਲਗਾਤਾਰ ਆਵਾਮੀ ਰੋਹ ਦਾ ਸ਼ਿਕਾਰ ਰਹੀਆਂ ਹਨ।
ਇਸ ਸਮੁੱਚੇ ਗੱਠਜੋੜ ਨੂੰ ਸ਼੍ਰੀਨਗਰ ਦੇ ਨੈਸ਼ਨਲ ਇੰਸਟੀਟਿਉੂਟ ਆਫ਼ ਟੈਕਨੋਲੋਜੀ ਦੇ ਹਵਾਲੇ ਨਾਲ ਸਮਝਿਆ ਜਾ ਸਕਦਾ ਹੈ। ਮੁਕਾਮੀ ਵਿਦਿਆਰਥੀਆਂ ਨੇ ਇੰਡੀਅਨ ਕ੍ਰਿਕਟ ਟੀਮ ਦੀ ਹਾਰ ਉੱਤੇ ਖ਼ੁਸ਼ੀ ਮਨਾਈ ਅਤੇ ਦੂਜੇ ਪਾਸਿਓਂ ਗ਼ੈਰ-ਕਸ਼ਮੀਰੀ ਵਿਦਿਆਰਥੀਆਂ ਨੇ ਇਤਰਾਜ਼ ਕੀਤਾ। ਇਸ ਟਕਰਾਅ ਵਿੱਚ ਕਈ ਵਿਦਿਆਰਥੀ ਜ਼ਖ਼ਮੀ ਹੋਏ। ਦੂਜੇ ਦਿਨ ਗ਼ੈਰ-ਕਸ਼ਮੀਰੀ ਵਿਦਿਆਰਥੀਆਂ ਨੇ ਅਦਾਰੇ ਵਿੱਚ ਤਿਰੰਗਾ ਝੰਡਾ ਫਹਿਰਾ ਕੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾਏ। ‘ਹਿੰਦੋਸਤਾਨ ਜ਼ਿੰਦਾਬਾਦ ਅਤੇ ਪਾਕਿਸਤਾਨ ਮੁਰਦਾਬਾਦ’ ਦੇ ਨਾਅਰੇ ਲਗਾਉਣ ਵਾਲੇ ਵਿਦਿਆਰਥੀਆਂ ਦੇ ਪੱਖ ਵਿੱਚ ਭਾਜਪਾ ਦੇ ਮੈਂਬਰ ਪਾਰਲੀਮੈਂਟ ਤਰੁਨ ਵਿਜੇ ਦਾ ਬਿਆਨ ਆਇਆ ਕਿ ਦੇਸ਼-ਭਗਤ ਵਿਦਿਆਰਥੀ ਨੇ ਤਿਰੰਗਾ ਲਹਿਰਾ ਕੇ ਦੇਸ਼ ਧਰੋਹੀਆਂ ਨੂੰ ਚੰਗਾ ਸਬਕ ਸਿਖਾਇਆ ਹੈ।
ਕਸ਼ਮੀਰ ਵਿੱਚ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਮੁਕਾਮੀ ਵਸੋਂ ਲਈ ਭਾਰਤ ਖ਼ਿਲਾਫ਼ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦਾ ਮੌਕਾ ਬਣਦਾ ਹੈ। ਜੇ ਕਸ਼ਮੀਰੀ ਲੱਕੜੀ ਦੇ ਬਣੇ ਬੱਲਿਆਂ ਦੇ ਇਸ਼ਤਿਹਾਰ ਦੇਖੇ ਜਾਣ ਤਾਂ ਕਸ਼ਮੀਰ ਦੀਆਂ ਸੜਕਾਂ ਉੱਤੇ ਇੰਡੀਆ ਅਤੇ ਪਾਕਿਸਤਾਨ ਦੇ ਖਿਡਾਰੀਆਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਹਨ। ਭਾਰਤੀ ਖਿਡਾਰੀ ਉਨ੍ਹਾਂ ਦੇ ਵਪਾਰ ਅਤੇ ਪਾਕਿਸਤਾਨੀ ਖਿਡਾਰੀ ਉਨ੍ਹਾਂ ਦੇ ਜਜ਼ਬਾਤ ਦੇ ਦੂਤ ਬਣਦੇ ਹਨ। ਜੇ ਇਸ ਸਿਆਸੀ ਮਾਹੌਲ ਨੂੰ ਦੂਰੋਂ ਸਮਝਣ ਦਾ ਉਪਰਾਲਾ ਕੀਤਾ ਜਾਵੇ ਤਾਂ ਖੇਡ ਪ੍ਰੇਮੀ ਆਪਣੀ ਪਸੰਦ ਮੁਤਾਬਕ ਆਪਣੀ ਟੀਮ ਜਾਂ ਖਿਡਾਰੀ ਦੀ ਹੌਸਲਾ-ਅਫ਼ਜਾਈ ਕਰਦੇ ਹਨ। ਖੇਡ ਦਾ ਮਤਲਬ ਹੀ ਖੇਡ ਹੈ ਅਤੇ ਤਵੱਕੋ ਕੀਤੀ ਜਾਂਦੀ ਹੈ ਕਿ ਚੰਗੀ ਖੇਡ ਦੀ ਸਿਫ਼ਤ ਕੀਤੀ ਜਾਵੇ। ਜੇ ਅਜਿਹਾ ਨਾ ਹੋਵੇ ਤਾਂ ਦੱਖਣੀ ਏਸ਼ੀਆ ਵਿੱਚ ਫੁੱਟਬਾਲ ਦੀਆਂ ਇੰਗਲਿਸ਼, ਸਪੈਨਿਸ਼, ਜਰਮਨ, ਇਟਾਲੀਅਨ ਲੀਗਾਂ ਅਤੇ ਪ੍ਰੀਮੀਅਰ ਚੈਂਪੀਅਨਸ਼ਿਪ ਦਾ ਪ੍ਰਸਾਰਨ ਕਿਉਂ ਕੀਤਾ ਜਾਵੇ? ਇਸੇ ਤਰ੍ਹਾਂ ਅਮਰੀਕਾ ਦੀ ਬਾਸਕਟਬਾਲ ਅਤੇ ਬੇਸਬਾਲ ਜਾਂ ਕੌਮਾਂਤਰੀ ਪੇਸ਼ੇਵਰ ਮੁੱਕੇਬਾਜ਼ੀ ਨਾਲ ਦੱਖਣੀ ਏਸ਼ੀਆਈ ਦਰਸ਼ਕਾਂ ਦਾ ਕੀ ਰਿਸ਼ਤਾ ਬਣਦਾ ਹੈ?
ਜਦੋਂ ਭਾਰਤ-ਪਾਕਿਸਤਾਨ ਵਿਚਕਾਰ ਖੇਡ ਮੁਕਾਬਲਿਆਂ ਦਾ ਸੁਆਲ ਆਉਂਦਾ ਹੈ ਤਾਂ ਮੈਦਾਨ ਤੋਂ ਬਾਹਰ ਖੇਡ-ਭਾਵਨਾ ਨੂੰ ਤਿਲਾਂਜਲੀ ਦੇ ਦਿੱਤੀ ਜਾਂਦੀ ਹੈ। ਦੋਵਾਂ ਮੁਲਕਾਂ ਵਿੱਚੋਂ ਕਦੇ ਇਹ ਬਿਆਨ ਨਹੀਂ ਆਉਂਦਾ ਕਿ ਖੇਡ-ਖੇਡ ਹੈ ਅਤੇ ਇਸ ਦਾ ਆਨੰਦ ਮਾਣੋ। ਇਸ ਦੇ ਉਲਟ ਖੇਡਾਂ ਦਾ ਹੋਣਾ ਹੀ ਸਿਆਸੀ ਫ਼ੈਸਲਾ ਹੁੰਦਾ ਹੈ ਜਿਸ ਉੱਤੇ ਕਾਰਪੋਰੇਟ ਤੋਂ ਜ਼ਿਆਦਾ ਕੋਈ ਅਸਰਅੰਦਾਜ਼ ਨਹੀਂ ਹੁੰਦਾ। ਸ਼੍ਰੀਨਗਰ ਦੇ ਮਾਮਲੇ ਵਿੱਚ ਭਾਜਪਾ ਦੇ ਹੱਥ ਕੁਝ ਬੰਨ੍ਹੇ ਹੋਏ ਸਨ ਕਿਉਂਕਿ ਜੰਮੂ-ਕਸ਼ਮੀਰ ਵਿੱਚ ਇਨ੍ਹਾਂ ਦੀ ਪੀ.ਡੀ.ਪੀ. ਨਾਲ ਸਾਂਝੀ ਸਰਕਾਰ ਹੈ। ਇਸ ਕਾਰਨ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਮਾਮਲੇ ਵਿੱਚ ਦੇਸ਼-ਧਰੋਹੀ ਅਤੇ ਅਤਿਵਾਦ ਵਰਗੇ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਮੰਤਰੀਆਂ ਅਤੇ ਆਗੂਆਂ ਨੇ ਪਾਸਾ ਵੱਟ ਲਿਆ ਪਰ ਦੂਜੇ ਦਰਜੇ ਦੇ ਆਗੂਆਂ ਅਤੇ ਜਥੇਬੰਦੀਆਂ ਨੇ ਮੋਰਚਾ ਸੰਭਾਲ ਲਿਆ।

ਭਗਤ ਸਿੰਘ ਕ੍ਰਾਂਤੀ ਸੈਨਾ ਦੇ ਆਗੂ ਤੇਜਿੰਦਰਪਾਲ ਸਿੰਘ ਬੱਗਾ ਨੇ ਵੱਖ-ਵੱਖ ਅਦਾਰਿਆਂ ਦੇ ਸੌ ਵਿਦਿਆਰਥੀਆਂ ਨਾਲ ਗੁਰਦੁਆਰਾ ਰਕਾਬ ਗੰਜ ਤੋਂ ਗਰੁੱਪ ਆਫ਼ ਸਿਟੀਜ਼ਨਜ਼ ਦੇ ਨਾਮ ਉੱਤੇ ਸ਼੍ਰੀਨਗਰ ਨੂੰ ਤਿਰੰਗਾ ਯਾਤਰਾ ਸ਼ੁਰੂ ਕਰ ਦਿੱਤੀ। ਇਸ ਯਾਤਰਾ ਨੂੰ ਲਖਣਪੁਰ ਵਿੱਚ ਰੋਕਿਆ ਗਿਆ ਪਰ ਤੇਜਿੰਦਰਪਾਲ ਸਿੰਘ ਬੱਗਾ ਦਾ ਪਿਛੋਕੜ ਜਾਣਨਾ ਜ਼ਰੂਰੀ ਹੈ। ਤੇਜਿੰਦਰਪਾਲ ਆਪਣੀ ਜਥੇਬੰਦੀ ਭਗਤ ਸਿੰਘ ਕ੍ਰਾਂਤੀ ਸੈਨਾ ਸਮੇਤ ਕਸ਼ਮੀਰ ਦੇ ਹਵਾਲੇ ਨਾਲ ਚਰਚਾ ਵਿੱਚ ਰਿਹਾ ਹੈ। ਇਸ ਨੇ ਵਕੀਲ ਪ੍ਰਸ਼ਾਂਤ ਭੂਸ਼ਨ, ਸਈਅਦ ਅਲੀ ਸ਼ਾਹ ਗ਼ਿਲਾਨੀ, ਮੀਰਵਾਇਜ਼, ਉਮਰ ਫਾਰੂਕੀ ਅਤੇ ਅਰੁਨਧਿਤੀ ਰਾਏ ਉੱਤੇ ਹਮਲੇ ਕੀਤੇ ਹਨ। ਉਸ ਵੇਲੇ ਇਸ ਨੇ ਭਾਜਪਾ ਤੋਂ ਨਿਖੇੜਾ ਕੀਤਾ ਸੀ ਪਰ ਦਰਅਸਲ ਇਹ ਮੋਦੀਵਾਦ ਦੇ ਪਸਾਰੇ ਲਈ ਟੀ-ਸ਼ਰਟ, ਕੌਮਿਕਸ ਅਤੇ ਗੇਮਸ ਬਣਾਉਂਦਾ/ਵੇਚਦਾ ਹੈ। ਇਸ ਦੀ ਰਾਮਦੇਵ, ਅੱਨਾ ਹਜ਼ਾਰੇ ਅਤੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਨਾਲ ਨੇੜਤਾ ਦੀਆਂ ਤਸਵੀਰਾਂ ਇੰਟਰਨੈੱਟ ਉੱਤੇ ਘੁੰਮਦੀਆਂ ਰਹੀਆਂ ਹਨ। ਸੁਆਲ ਸਿਰਫ਼ ਤੇਜਿੰਦਰਪਾਲ ਬੱਗਾ ਦੀ ਸਿਆਸਤ ਦਾ ਨਹੀਂ ਹੈ ਸਗੋਂ ਇਸ ਦੇ ਭਾਜਪਾ ਅਤੇ ਮੁਲਕ ਵਿੱਚ ਪਸਰੇ ਸ਼ਰਧਾ ਦੇ ਕਾਰੋਬਾਰ ਨਾਲ ਰਿਸ਼ਤੇ ਦਾ ਹੈ।

ਇੱਕ ਪਾਸੇ ਰਾਮਦੇਵ ਸ਼ਰੇਆਮ ਧਮਕੀ ਦਿੰਦਾ ਹੈ ਕਿ ਜੇ ਕਾਨੂੰਨ ਦੀ ਪਾਬੰਦੀ ਨਾ ਹੋਵੇ ਤਾਂ ਉਹ ਭਾਰਤ ਮਾਤਾ ਦਾ ਅਪਮਾਨ ਕਰਨ ਕਰਨ ਵਾਲਿਆਂ ਦੇ ਲੱਖਾਂ ਸਿਰ ਕਲਮ ਕਰ ਸਕਦੇ ਹਨ। ਸ਼੍ਰੀ ਸ਼੍ਰੀ ਰਵੀ ਸ਼ੰਕਰ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੀ ਵਕਾਲਤ ਕਰਦੇ ਹਨ ਕਿ ਇਹ ਨਕਸਲੀ ਪੈਦਾ ਕਰਦੇ ਹਨ। ਇਹ ਤਿੰਨੇ ਨਰਿੰਦਰ ਮੋਦੀ ਦੇ ਪੱਕੇ ਭਗਤ ਹਨ ਅਤੇ ਉਨ੍ਹਾਂ ਉੱਤੇ ਕੋਈ ਸੁਆਲ ਨਹੀਂ ਸੁਣ ਸਕਦੇ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪਰਚੇ ਪੰਚਜੰਨਿਆ ਦੇ ਦਹਾਕਿਆਂ ਬੱਧੀ ਸੰਪਾਦਕ ਰਹੇ ਤਰੁਨ ਵਿਜੇ ਦੀ ਬੋਲੀ ਇਨ੍ਹਾਂ ਨਾਲ ਮਿਲਦੀ ਹੈ। ਇਸ ਗੱਠਜੋੜ ਦੀਆਂ ਅਗਲੀਆਂ-ਪਿਛਲੀਆਂ ਸੰਗਲੀਆਂ ਭਾਜਪਾ-ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਮੁੱਚੇ ਲਾਣੇ ਨਾਲ ਮਿਲਦੀਆਂ ਹਨ। ਇਹ ਲਾਣਾ ਹਰ ਮਸਲੇ ਵਿੱਚ ਤਿਰੰਗਾ, ਦੇਸ਼-ਭਗਤੀ, ਭਾਰਤ ਮਾਤਾ ਅਤੇ ਧਰਮ ਦੀ ਰਾਖੀ ਨੂੰ ਲੈ ਆਉਂਦਾ ਹੈ। ਇਸ ਦੇ ਨਾਲ ਹੀ ਦੂਜੀ ਧਿਰ ਨੂੰ ਦੇਸ਼-ਧਰੋਹੀ, ਅਤਿਵਾਦੀ, ਵੱਖਵਾਦੀ, ਜੱਹਾਦੀ, ਨਕਸਲਵਾਦੀ ਅਤੇ ਮਾਓਵਾਦੀ ਕਰਾਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਲੱਖਾਂ ਸਿਰ ਤਾਂ ਸਿਰਫ਼ ਕਾਨੂੰਨ ਕਾਰਨ ਕਲਮ ਹੋਣ ਤੋਂ ਬਚ ਜਾਂਦੇ ਹਨ। ਇਸੇ ਕਾਨੂੰਨ ਦੇ ਹਵਾਲੇ ਨਾਲ ਤਾਂ ਤਰੁਨ ਵਿਜੇ ਨੇ ਦਾਦਰੀ ਵਿੱਚ ਇਖ਼ਲਾਕ ਦੇ ਕਤਲ ਤੋਂ ਬਾਅਦ ਲਿਖਿਆ ਸੀ ਕਿ ਮਹਿਜ ਗਾਂ-ਮਾਸ ਦਾ ਸ਼ੱਕ ਹੋਣ ਕਾਰਨ ਕਿਸੇ ਦਾ ਕਤਲ ਗ਼ਲਤ ਹੈ। ਮਤਲਬ ਸਾਫ਼ ਹੈ ਕਿ ਜੇ ਗਾਂ-ਮਾਸ ਹੋਵੇ ਤਾਂ ਕਤਲ ਜਾਇਜ਼ ਹੈ ਅਤੇ ਕੋਈ ਕਾਨੂੰਨ ਮਾਅਨੇ ਨਹੀਂ ਰੱਖਦਾ। ਜਦੋਂ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿੱਚ ਕਸ਼ਮੀਰੀ ਵਿਦਿਆਰਥੀਆਂ ਉੱਤੇ ਹਮਲੇ ਹੁੰਦੇ ਹਨ ਤਾਂ ਇਹ ਸਮੁੱਚਾ ਲਾਣਾ ਚੁੱਪ ਰਹਿੰਦਾ ਹੈ।
ਸ਼੍ਰੀਨਗਰ ਦੇ ਨੈਸ਼ਨਲ ਇੰਸਟੀਟਿਉਟ ਆਫ਼ ਟੈਕਨੋਲੋਜੀ ਵਿੱਚ ਗ਼ੈਰ-ਕਸ਼ਮੀਰੀ ਵਿਦਿਆਰਥੀ ਆਪਣੀ ਸੁਰੱਖਿਆ ਲਈ ਖ਼ਤਰਾ ਮਹਿਸੂਸ ਕਰਦੇ ਹਨ। ਇਹ ਖ਼ਬਰਾਂ ਅਖ਼ਬਾਰਾਂ ਵਿੱਚ ਨਸ਼ਰ ਹੋਈਆਂ ਹਨ। ਭਾਜਪਾ ਪਹਿਲਾਂ ਹੀ ਸਾਰੇ ਵਿਦਿਅਕ ਅਦਾਰਿਆਂ ਨੂੰ ਥਾਣੇ ਜਾਂ ਛਾਉਣੀਆਂ ਬਣਾ ਦੇਣਾ ਚਾਹੁੰਦੀ ਹੈ। ਗ਼ੈਰ-ਕਸ਼ਮੀਰੀਆਂ ਦੀਆਂ ਮੰਗੀਆਂ ਗਈਆਂ ਮੰਗਾਂ ਬਹੁਤ ਦਿਲਚਸਪ ਹਨ। ਉਨ੍ਹਾਂ ਦੀ ਇਹ ਮੰਗ ਮੰਨ ਲਈ ਗਈ ਹੈ ਕਿ ਕੁੜੀਆਂ ਆਪਣੇ ਹੋਸਟਲਾਂ ਤੋਂ ਬਿਨਾਂ ਇਜਾਜ਼ਤ ਬਾਹਰ ਜਾ ਸਕਣਗੀਆਂ ਅਤੇ ਬਾਹਰ ਰਹਿ ਸਕਣ ਵਾਲੇ ਸਮੇਂ ਵਿੱਚ ਇੱਕ ਘੰਟੇ ਦਾ ਵਾਧਾ ਕੀਤਾ ਗਿਆ ਹੈ। ਕੁੜੀਆਂ ਨੂੰ ਹੋਸਟਲਾਂ ਵਿੱਚ ਤਾੜਿਆ ਨਹੀਂ ਜਾਣਾ ਚਾਹੀਦਾ ਅਤੇ ਉਨ੍ਹਾਂ ਦੀ ਤੁਰਨ-ਫਿਰਨ ਦੀ ਆਜ਼ਾਦੀ ਵਿੱਚ ਕੋਈ ਖ਼ਲਲ ਨਹੀਂ ਹੋਣਾ ਚਾਹੀਦਾ ਪਰ ਸ਼੍ਰੀਨਗਰ ਦੇ ਹਵਾਲੇ ਨਾਲ ਇਸ ਦਾ ਅਰਥ ਕੁਝ ਹੋਰ ਬਣਦਾ ਹੈ। ਜੇ ਸੁਰੱਖਿਆ ਨੂੰ ਖ਼ਤਰਾ ਹੈ ਤਾਂ ਇੱਕ ਘੰਟਾ ਵਾਧੂ ਬਾਹਰ ਰਹਿਣ ਦੀ ਮੰਗ ਕਿੱਥੋਂ ਆਉਂਦੀ ਹੈ? ਇਸ ਦਾ ਮਤਲਬ ਸਾਫ਼ ਹੈ ਕਿ ਸੁਰੱਖਿਆ ਵਾਲੀ ਦਲੀਲ ਨਾਲ ਘਰਾਂ ਦੇ ਨੇੜਲੇ ਅਦਾਰਿਆਂ ਵਿੱਚ ਤਬਾਦਲੇ ਦੀ ਮੰਗ ਪੇਸ਼ ਹੋ ਸਕਦੀ ਹੈ। ਭਾਜਪਾ ਭਾਵੇਂ ਤਬਾਦਲੇ ਦੀ ਮੰਗ ਦੀ ਹਮਾਇਤ ਨਾ ਕਰੇ ਪਰ ਸੁਰੱਖਿਆ ਵਾਲੀ ਦਲੀਲ ਉਨ੍ਹਾਂ ਦੀ ਸਿਆਸਤ ਨੂੰ ਰਾਸ ਆਉਂਦੀ ਹੈ। ਦੂਜੀ ਮੰਗ ਇਹ ਮੰਨੀ ਗਈ ਹੈ ਕਿ ਹੋਸਟਲਾਂ ਵਿੱਚ ਸਾਰੇ ਤਿਉਹਾਰ ਮਨਾਉਣ ਦੀ ਇਜਾਜ਼ਤ ਹੋਵੇਗੀ। ਇਹ ਕਿਸੇ ਅਖ਼ਬਾਰ ਵਿੱਚ ਨਹੀਂ ਲਿਖਿਆ ਗਿਆ ਕਿ ਪਹਿਲਾਂ ਤਿਉਹਾਰ ਮਨਾਉਣ ਦੀ ਪਾਬੰਦੀ ਸੀ ਜਾਂ ਨਹੀਂ?
ਜੇ ਭਾਜਪਾ ਦੀ ਜੰਮੂ-ਕਸ਼ਮੀਰ ਵਿੱਚ ਸਰਕਾਰ ਨਾ ਹੁੰਦੀ ਤਾਂ ਇਸ ਦੀਆਂ ਜਥੇਬੰਦੀਆਂ ਨੇ ਇਸ ਨੂੰ ਬਹੁਤ ਵੱਡਾ ਮੁੱਦਾ ਬਣਾਉਣਾ ਸੀ। ਇਸ ਦਾ ਮਤਲਬ ਇਹ ਨਹੀਂ ਕਿ ਹੁਣ ਇਹ ਮੁੱਦਾ ਭਾਜਪਾ ਦੀ ਸਿਆਸਤ ਤੋਂ ਬਾਹਰ ਹੈ। ਇਹ ਬਿਲਕੁਲ ਭਾਜਪਾਈ ਸਿਆਸਤ ਦਾ ਹਿੱਸਾ ਹੈ। ਉਨ੍ਹਾਂ ਨੇ ਸਰਕਾਰ ਨਾ ਹੋਣ ਦੀ ਹਾਲਤ ਵਿੱਚ ਜੋ ਮੰਗ ਕਰਨੀ ਸੀ ਉਹ ਹੁਣ ਲਾਗੂ ਕਰ ਲਈ ਗਈ ਹੈ। ਵਿਦਿਅਕ ਅਦਾਰਿਆਂ ਨੂੰ ‘ਦੇਸ਼-ਭਗਤੀ’ ਦੇ ਇਜ਼ਹਾਰ ਤੱਕ ਮਹਿਦੂਦ ਕਰ ਕੇ ਛਾਉਣੀਆਂ ਜਾਂ ਥਾਣਿਆਂ ਵਿੱਚ ਤਬਦੀਲ ਕਰਨ ਦਾ ਕੀ ਮਤਲਬ ਹੈ? ਭਾਜਪਾ ਦੀ ਸਿਆਸਤ ਨੂੰ ਮੌਜੂਦਾ ਮਾਹੌਲ ਬਹੁਤ ਰਾਸ ਆਇਆ ਹੈ। ਨੌਜਵਾਨ ਤਬਕੇ ਦੀ ਬੇਚੈਨੀ ਨੂੰ ਹਮਲਾਵਰ ‘ਦੇਸ਼-ਭਗਤੀ’ ਅਤੇ ‘ਧਰਮ ਦੀ ਸੇਵਾ’ ਦਾ ਰਾਹ ਮਿਲ ਗਿਆ ਹੈ ਤਾਂ ਕਾਨੂੰਨ, ਇਖ਼ਲਾਕ, ਸਿਧਾਂਤ ਅਤੇ ਹਕੂਕ ਦੀ ਕੀ ਅਹਿਮੀਅਤ ਰਹਿ ਜਾਂਦੀ ਹੈ? ਇਸ ਦੌਰ ਵਿੱਚ ਮੁਲਕ ਦੇ ਗੁਰੂ ਦਰਅਸਲ ਰਾਮਦੇਵ ਹੀ ਹਨ ਜੋ ਪਤਾਂਜਲੀ ਦੇ ਮੰਤਰ ਨੂੰ ਯੋਗ-ਆਸਣਾਂ ਅਤੇ ਜੜੀਆਂ-ਬੂਟੀਆਂ ਵਜੋਂ ਵੇਚ ਰਹੇ ਹਨ। ਉਹ ਸਰੀਰ ਦੀ ਤੰਦਰੁਸਤੀ ਉੱਤੇ ਤਵੱਜੋ ਦਿੰਦੇ ਹਨ ਅਤੇ ਦਿਮਾਗ਼ ਦੀ ਥਾਂ ਪਸ਼ੂਬਲ ਦੀ ਵਰਤੋਂ ਦਾ ਪਾਠ ਪੜ੍ਹਾ ਰਹੇ ਹਨ। ਕੀ ਪਤਾਂਜਲੀ ਨੇ ਇਹ ਨਹੀਂ ਪੜ੍ਹਾਇਆ ਸੀ ਕਿ ਤੰਦਰੁਸਤ ਮਨੁੱਖ ਸੋਚ-ਵਿਚਾਰ ਨਾਲ ਫ਼ੈਸਲੇ ਲੈਣ ਦੇ ਸਮਰੱਥ ਹੁੰਦਾ ਹੈ? ਇਹ ਰਾਮਦੇਵ ਦਾ ਯੋਗਾ ਕੀ ਹੈ ਜੋ ਕਾਨੂੰਨ ਕਾਰਨ ਆਪਣੇ ਅੰਦਰਲੇ ਪਸ਼ੂ ਨੂੰ ਸੰਗਲ ਪਾਉਣ ਲਈ ਮਜਬੂਰ ਹੋਇਆ ਹੈ?

(ਇਹ ਲੇਖ ਪੰਜਾਬ ਟਾਈਮਜ਼ ਦੇ 15 ਅਪਰੈਲ 2016 ਦੇ ਅੰਕ ਵਿੱਚ ਛਪਿਆ।)

ਸੁਆਲ-ਸੰਵਾਦ: ਰਾਮਦੇਵ ਦਾ ਸੰਵਿਧਾਨ ਅਤੇ ਬੇਲਾ ਭਾਟੀਆ ਦੇ ਹਕੂਕ


ਦਲਜੀਤ ਅਮੀ
ਮੌਜੂਦਾ ਦੌਰ ਵਿੱਚ ਕੇਂਦਰ ਸਰਕਾਰ ਅਤੇ ਭਾਜਪਾਈ ਜਥੇਬੰਦੀਆਂ ਨੇ ਆਪਣੇ ਵਿਰੋਧੀਆਂ ਲਈ ਇੱਕ ਚੌਖਟਾ ਬਣਾ ਲਿਆ ਹੈ। ਇਸ ਚੌਖਟੇ ਵਿੱਚ ਉਹ ਆਪਣੇ ਹਰ ਤਰ੍ਹਾਂ ਦੇ ਵਿਰੋਧੀਆਂ ਜਾਂ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਨੂੰ ਨਿਰਪੱਖਤਾ ਨਾਲ ਪਾਉਂਦੇ ਹਨ। ਹੁਣ ਦੇਸ਼-ਧਰੋਹੀ, ਹਿੰਦੂ ਵਿਰੋਧੀ, ਨਕਸਲਵਾਦੀ ਅਤੇ ਅਤਿਵਾਦੀ ਦੇ ਚੌਖਟੇ ਵਿੱਚ ਜੀਨ ਡ੍ਰੀਜ਼ ਅਤੇ ਬੇਲਾ ਭਾਟੀਆ ਆ ਗਏ ਹਨ। ਇਹ ਦੋਵੇਂ ਛਤੀਸਗੜ੍ਹ ਦੇ ਬਸਤਰ ਇਲਾਕੇ ਵਿੱਚ ਆਦੀਵਾਸੀਆਂ ਨਾਲ ਕੰਮ ਕਰਦੇ ਹਨ। ਇਨ੍ਹਾਂ ਦੋਵਾਂ ਦਾ ਜੀਵਨ ਬਹੁਤ ਦਿਲਚਸਪ ਹੈ। ਦੋਵੇਂ ਦੁਨੀਆਂ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਵਿੱਚ ਪੜ੍ਹ ਕੇ ਆਪਣੀ ਯੋਗਤਾ ਦੁਨੀਆਂ ਭਰ ਵਿੱਚ ਸਾਬਤ ਕਰ ਚੁੱਕੇ ਹਨ ਪਰ ਸਾਦਗੀ ਨਾਲ ਛਤੀਸਗੜ੍ਹ ਵਿੱਚ ਕਬਾਇਲੀ ਲੋਕਾਂ ਨਾਲ ਕੰਮ ਕਰਦੇ ਹਨ।
ਜੀਨ ਡ੍ਰੀਜ਼ ਬੈਲਜ਼ੀਅਮ ਦਾ ਜੰਮਪਲ ਅਰਥਸ਼ਾਸਤਰੀ ਹੈ ਅਤੇ ਪਿਛਲੇ 37 ਸਾਲਾਂ ਤੋਂ ਭਾਰਤ ਵਿੱਚ ਰਹਿੰਦਾ ਹੈ। ਉਸ ਨੇ ਬੈਲਜ਼ੀਅਮ ਦੀ ਨਾਗਰਿਕਤਾ ਛੱਡ ਕੇ ਭਾਰਤ ਦੀ ਨਾਗਰਿਕਤਾ ਲਈ ਹੋਈ ਹੈ। ਉਹ ਰਾਂਚੀ ਯੂਨੀਵਰਸਿਟੀ ਵਿੱਚ ਮਹਿਮਾਨ ਅਧਿਆਪਕ (ਵਿਸੀਟਿੰਗ ਫੈਕਲਟੀ) ਵਜੋਂ ਅਤੇ ਦਿੱਲੀ ਸਕੂਲ ਆਫ਼ ਇਕਨੌਮਿਕਸ ਵਿੱਚ ਅਰਥਸ਼ਾਸਤਰ ਪੜ੍ਹਾਉਂਦੇ ਹਨ। ਭੁੱਖ, ਅਕਾਲ, ਲਿੰਗ-ਬਰਾਬਰੀ, ਬਾਲ ਸਿਹਤ ਅਤੇ ਸਿੱਖਿਆ ਵਰਗੇ ਵਿਸ਼ਿਆਂ ਉੱਤੇ ਉਨ੍ਹਾਂ ਦਾ ਕੰਮ ਆਲਮੀ ਪਛਾਣ ਰੱਖਦਾ ਹੈ। ਉਹ ਅਰਥਸ਼ਾਸਤਰੀ ਅੰਮ੍ਰਿਤਯਾ ਸੇਨ ਦੇ ਕਰੀਬੀ ਸਾਥੀ ਹਨ। ਭਾਰਤ ਵਿੱਚ ਪਿਛਲੀ ਸਰਕਾਰ ਦੌਰਾਨ ਉਹ ਕੌਮੀ ਸਲਾਹਕਾਰ ਕੌਂਸਲ ਦੇ ਮੈਂਬਰ ਰਹੇ ਹਨ। ਸੂਚਨਾ ਦਾ ਅਧਿਕਾਰ, ਕੌਮੀ ਖ਼ੁਰਾਕ-ਸੁਰੱਖਿਆ ਐਕਟ ਅਤੇ ਲਾਜ਼ਮੀ ਅਤੇ ਮੁਫ਼ਤ ਸਿੱਖਿਆ ਵਰਗੇ ਕਾਨੂੰਨ ਬਣਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਮੌਜੂਦਾ ਦੌਰ ਦੇ ਸਬਸਿਡੀ, ਸਿਹਤ ਅਤੇ ਸਿੱਖਿਆ ਵਰਗੇ ਮਸਲਿਆਂ ਉੱਤੇ ਉਨ੍ਹਾਂ ਨੇ ਸਰਕਾਰਾਂ ਦੀ ਬਣਦੀ ਆਲੋਚਨਾ ਸਾਫ਼ ਸ਼ਬਦਾਂ ਵਿੱਚ ਕੀਤੀ ਹੈ। ਉਹ ਮਨਰੇਗਾ ਦੇ ਬੁਨਿਆਦੀ ਵਿਚਾਰ ਨੂੰ ਪੇਸ਼ ਕਰਨ ਅਤੇ ਬਾਅਦ ਵਿੱਚ ਇਸ ਦੀ ਸਮੁੱਚੀ ਵਿਉਂਤਬੰਦੀ ਕਰਨ ਵਿੱਚ ਸ਼ਾਮਿਲ ਰਹੇ ਹਨ। ਉਹ ਅਮਨ ਪਸੰਦ ਵਿਦਵਾਨ ਹੈ ਜੋ ਹਥਿਆਰਬੰਦ ਸੰਘਰਸ਼ ਦੇ ਖ਼ਿਲਾਫ਼ ਹੈ ਪਰ ਸਮਾਜਿਕ ਅਤੇ ਹਰ ਤਰ੍ਹਾਂ ਦੀ ਨਾਇਨਸਾਫ਼ੀ ਦੇ ਖ਼ਿਲਾਫ਼ ਹਰ ਸੰਘਰਸ਼ ਦੀ ਹਮਾਇਤ ਕਰਨ ਦਾ ਦਾਅਵਾ ਕਰਦਾ ਹੈ।
ਬੇਲਾ ਭਾਟੀਆ ਟਾਟਾ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਤੋਂ ਪੜ੍ਹੀ ਹੋਈ ਹੈ ਅਤੇ ਮੇਧਾ ਪਾਟੇਕਰ ਦੀ ਕਰੀਬੀ ਸਾਥੀ ਰਹੀ ਹੈ। ਉਸ ਨੇ ਕੈਂਬਰਿਜ ਯੂਨੀਵਰਸਿਟੀ ਤੋਂ ‘ਕੇਂਦਰੀ ਬਿਹਾਰ ਵਿੱਚ ਨਕਸਲਵਾਦ’ ਦੇ ਵਿਸ਼ੇ ਉੱਤੇ ਪੀ.ਐੱਚ. ਡੀ. ਕੀਤੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਬਸਤਰ ਇਲਾਕੇ ਦੇ ਆਦੀਵਾਸੀਆਂ ਅਤੇ ਕਬਾਇਲੀਆਂ ਨਾਲ ਕੰਮ ਕਰਦੀ ਹੈ। ਉਹ ਇਸ ਇਲਾਕੇ ਦੇ ਮਸਲਿਆਂ ਉੱਤੇ ਲਗਾਤਾਰ ਲਿਖਦੀ-ਬੋਲਦੀ ਰਹੀ ਹੈ। ਤੇਲੰਗਾਨਾ ਦੀ ਨਕਸਲਵਾਦੀ ਲਹਿਰ ਅਤੇ ਛਤੀਸਗੜ੍ਹ ਦੀ ਸਰਕਾਰੀ ਸਰਪ੍ਰਸਤੀ ਵਾਲੀ ਹਥਿਆਰਬੰਦ ਮੁਹਿੰਮ ਸਲਵਾ ਜੂਡਮ ਦਾ ਉਸ ਨੇ ਉਸ ਇਲਾਕੇ ਵਿੱਚ ਰਹਿ ਕੇ ਅਧਿਐਨ ਕੀਤਾ ਹੈ। ਉਸ ਦੇ ਕੰਮ ਦਾ ਬੁਨਿਆਦੀ ਸੁਆਲ ਇੱਕੋ ਹੈ ਕਿ ਜਮਹੂਰੀ ਮੁਲਕ ਵਿੱਚ ਲੋਕ ਹਥਿਆਰਬੰਦ ਸੰਘਰਸ਼ ਕਰਨ ਲਈ ਮਜਬੂਰ ਕਿਉਂ ਹੁੰਦੇ ਹਨ। ਉਹ ਗਿਆਰਵੀਂ ਪੰਜ ਸਾਲਾ ਯੋਜਨਾ ਬਣਾਉਣ ਵਾਲੇ ਮਾਹਰਾਂ ਵਿੱਚ ਸ਼ਾਮਿਲ ਰਹੀ ਹੈ। ਮੌਜੂਦਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਗੋਬਲ ਉਸੇ ਮਾਹਰ ਕਮੇਟੀ ਵਿੱਚ ਸ਼ਾਮਿਲ ਰਿਹਾ ਹੈ। ਬੇਲਾ, ਜਗਦਲਪੁਰ ਸ਼ਹਿਰ ਦੇ ਬਾਹਰ ਪਾਰਪਾ ਪਿੰਡ ਵਿੱਚ ਰਹਿੰਦੀ ਹੈ। ਬੇਲਾ ਭਾਟੀਆ ਅਤੇ ਜੀਨ ਡ੍ਰੀਜ਼ ਜੀਵਨ ਸਾਥੀ ਹਨ।

ਨਵੰਬਰ 2015 ਵਿੱਚ ਬੇਲਾ ਭਾਟੀਆ ਨੇ ਬੀਜਾਪੁਰ ਜ਼ਿਲ੍ਹੇ ਵਿੱਚ ਕੁਝ ਕਬਾਇਲੀ ਔਰਤਾਂ ਨਾਲ ਬਲਾਤਕਾਰ ਅਤੇ ਕਾਮੁਕ-ਹਿੰਸਾ ਦੀ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਵਿੱਚ ਮਦਦ ਕੀਤੀ ਸੀ। ਇਸ ਸ਼ਿਕਾਇਤ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਮੁਲਾਜ਼ਮਾਂ ਦੇ ਨਾਮ ਸ਼ਾਮਿਲ ਹਨ। ਉਸ ਸ਼ਿਕਾਇਤ ਤੋਂ ਬਾਅਦ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਪਰ ਬੇਲਾ ਭਾਟੀਆ ਉੱਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਪਿਛਲੇ ਦਿਨਾਂ ਵਿੱਚ ਸਮਾਜਿਕ ਏਕਤਾ ਮੰਚ ਨਾਲ ਜੁੜੀ ਜਥੇਬੰਦੀ ਮਹਿਲਾ ਏਕਤਾ ਮੰਚ ਨੇ ਬੇਲਾ ਭਾਟੀਆ ਦੇ ਘਰ ਦੇ ਬਾਹਰ ਮੁਜ਼ਾਹਰਾ ਕੀਤਾ। ਇਸ ਮੁਜ਼ਾਹਰੇ ਵਿੱਚ ‘ਬੇਲਾ ਭਾਟੀਆ ਮੁਰਦਾਬਾਦ’ ਅਤੇ ‘ਬੇਲਾ ਭਾਟੀਆ ਬਸਤਰ ਛੋੜੋ’ ਦੇ ਨਾਅਰੇ ਲਗਾਏ ਗਏ। ਇਸ ਤੋਂ ਇਲਾਵਾ ਉਸ ਇਲਾਕੇ ਵਿੱਚ ਹੱਥਪਰਚੀ ਵੰਡੀ ਗਈ ਜਿਸ ਵਿੱਚ ਬੇਲਾ ਭਾਟੀਆ ਨੂੰ ਨਕਸਲਵਾਦੀਆਂ ਦੀ ਹਮਾਇਤੀ ਕਰਾਰ ਦਿੱਤਾ ਗਿਆ ਅਤੇ ਜੀਨ ਡੀ੍ਰਜ਼ ਨੂੰ ‘ਵਿਦੇਸ਼ੀ ਦਲਾਲ’ ਗਰਦਾਨਿਆ ਗਿਆ। ਇਸ ਦੇ ਨਾਲ ਇਨ੍ਹਾਂ ਦੋਵਾਂ ਉੱਤੇ  ਮੁਲਕ ਨੂੰ ਤੋੜਨ ਦੀ ਸਾਜਿਸ਼ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਲਗਾਇਆ ਗਿਆ।

ਬੇਲਾ ਭਾਟੀਆ ਨੇ ਇਸ ਤੋਂ ਬਾਅਦ ਆਪਣੇ ਕੰਮ ਅਤੇ ਉਸ ਦੇ ਖ਼ਿਲਾਫ਼ ਚੱਲ ਰਹੀ ਮੁਹਿੰਮ ਬਾਬਤ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਦਰਜ ਹੈ, “ਸੱਚ ਨੂੰ ਬੇਪਰਦ ਕਰਨਾ, ਔਖੇ ਸੁਆਲ ਪੁੱਛਣਾ, ਲੋਕਾਂ ਨੂੰ ਲਾਮਬੰਦ ਕਰਨਾ, ਉਨ੍ਹਾਂ ਨੂੰ ਚੁੱਪ ਦੀ ਚਾਦਰ ਨੂੰ ਚਾਕ ਕਰਨ ਦੀ ਪ੍ਰੇਰਨਾ ਦੇਣਾ ਅਤੇ ਜਮਹੂਰੀ ਹਦੂਦ ਅੰਦਰ ਸੰਘਰਸ਼ ਸਾਡਾ ਹੱਕ ਹੈ। ਕੋਈ ਵੀ ਸਿਹਤਮੰਦ ਜਮਹੂਰੀਅਤ ਆਪਣੇ ਸ਼ਹਿਰੀਆਂ ਤੋਂ ਇਹ ਹੱਕ ਨਹੀਂ ਖੋਹ ਸਕਦੀ। ਇਸੇ ਅਸੂਲ ਤਹਿਤ ਬੀਜਾਪੁਰ ਜ਼ਿਲ੍ਹੇ ਵਿੱਚ ਅਕਤੂਬਰ 2015 ਦੌਰਾਨ ਹੋਏ ਸਮੂਹਿਕ ਬਲਾਤਕਾਰ ਅਤੇ ਸੁਕਮਾ ਜ਼ਿਲ੍ਹੇ ਵਿੱਚ ਪਿਛਲੇ ਸਾਲ ਜਨਵਰੀ ਦੌਰਾਨ ਹੋਈ ਕਾਮੁਕ-ਹਿੰਸਾ ਨੂੰ ਬੇਪਰਦ ਕਰਨਾ ਸਾਡਾ ਫ਼ਰਜ਼ ਸੀ। ਅਸੀਂ ਦੂਜੇ ਸੂਬਿਆਂ ਦੀਆਂ ਔਰਤ ਕਾਰਕੁੰਨਾਂ ਨਾਲ ਮਿਲ ਕੇ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ। ਪੀੜਤਾਂ ਨੂੰ ਜ਼ਿਲ੍ਹਾ ਮਜਿਸਟਰੇਟ ਸਾਹਮਣੇ ਪੇਸ਼ ਕਰ ਕੇ ਬਿਆਨ ਦਰਜ ਕਰਵਾਏ ਗਏ ਅਤੇ ਉਨ੍ਹਾਂ ਨੂੰ ਸ਼ਿਕਾਇਤ ਦਰਜ ਕਰਨ ਲਈ ਮਨਾਇਆ ਗਿਆ। ਚਸ਼ਮਦੀਦ ਗਵਾਹਾਂ ਦੇ ਬਿਆਨਾਂ ਤੋਂ ਪਤਾ ਲਗਦਾ ਹੈ ਕਿ ਇਨ੍ਹਾਂ ਵਧੀਕੀਆਂ ਨੂੰ ਅੰਜਾਮ ਦੇਣ ਵਿੱਚ ਪੁਲਿਸ ਅਤੇ ਨੀਮ ਫ਼ੌਜੀ ਬਲ ਸ਼ਾਮਿਲ ਸਨ। ਸਰਵ ਆਦੀਵਾਸੀ ਸਮਾਜ, ਆਦੀਵਾਸੀ ਮਹਾਂਸਭਾ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵਰਗੀਆਂ ਸਮਾਜਿਕ ਅਤੇ ਸਿਆਸੀ ਧਿਰਾਂ ਆਪਣੇ ਪੱਧਰ ਉੱਤੇ ਜਾਂਚ ਕਰ ਕੇ ਇਸੇ ਨਤੀਜੇ ਉੱਤੇ ਪੁੱਜੀਆਂ ਹਨ।”
ਬੇਲਾ ਭਾਟੀਆ ਦੀ ਚਿੱਠੀ ਦਾ ਇਹ ਹਿੱਸਾ ਸਮਾਜਿਕ ਏਕਤਾ ਮੰਚ ਦੇ ਪਿਛੋਕੜ ਨਾਲ ਜੋੜ ਕੇ ਪੜ੍ਹਿਆ ਜਾਣਾ ਬਣਦਾ ਹੈ। ਇਹ ਸਰਕਾਰੀ ਸਰਪ੍ਰਸਤੀ ਵਿੱਚ ਨਕਸਲਵਾਦ ਦਾ ਵਿਰੋਧ ਕਰਨ ਵਾਲੀ ਜਥੇਬੰਦੀ ਹੈ। ਇਸ ਦੀਆਂ ਅੱਗੇ ਕਈ ਹੋਰ ਜਥੇਬੰਦੀਆਂ ਹਨ ਜਿਨ੍ਹਾਂ ਵਿੱਚ ਮਹਿਲਾ ਏਕਤਾ ਮੰਚ ਸ਼ਾਮਿਲ ਹੈ ਜਿਸ ਨੇ ਬੇਲਾ ਭਾਟੀਆ ਦੇ ਖ਼ਿਲਾਫ਼ ਮੁਹਿੰਮ ਵਿੱਢੀ ਹੈ। ਇਸ ਜਥੇਬੰਦੀ ਦੇ ਬੇਲਾ ਭਾਟੀਆ ਦੇ ਖ਼ਿਲਾਫ਼ ਨਾਅਰੇ ਇੱਕ ਪਾਸੇ ਬਸਤਰ ਜਾਂ ਨਕਸਲਵਾਦੀ ਇਲਾਕੇ ਦੇ ਹਾਲਾਤ ਬਿਆਨ ਕਰਦੇ ਹਨ ਅਤੇ ਦੂਜੇ ਪਾਸੇ  ਸਮੁੱਚੇ ਮੁਲਕ ਵਿੱਚ ਚਲਦੀ ਭਾਜਪਾਈ ਜਥੇਬੰਦੀਆਂ ਦੀ ਪ੍ਰਚਾਰ ਮੁਹਿੰਮ ਨਾਲ ਜੁੜਦੇ ਹਨ। ਨਕਸਲਵਾਦੀ ਇਲਾਕਿਆਂ ਵਿੱਚ ਚੱਲ ਰਹੀਆਂ ਪੁਲਿਸ-ਨੀਮ ਫ਼ੌਜੀ ਮੁਹਿੰਮਾਂ ਨੂੰ ਲੋਕਾਂ ਤੋਂ ਓਹਲੇ ਰੱਖਣ ਲਈ ਪੱਤਰਕਾਰਾਂ, ਵਿਦਵਾਨਾਂ, ਸਮਾਜਿਕ ਕਾਰਕੁੰਨਾਂ ਅਤੇ ਮਨੁੱਖੀ-ਸ਼ਹਿਰੀ-ਜਮਹੂਰੀ ਹਕੂਕ ਜਥੇਬੰਦੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇੱਕ ਪਾਸੇ ਡਰਾਉਣ ਅਤੇ ਧਮਕਾਉਣ ਦੇ ਤਰੀਕੇ ਹਨ ਅਤੇ ਦੂਜੇ ਪਾਸੇ ਬਦਨਾਮ ਕਰਨ ਦਾ ਹੱਥਕੰਡਾ ਹੈ। ਜੀਨ ਡ੍ਰੀਜ਼ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ, “ਬਸਤਰ ਵਰਗੇ ਇਲਾਕੇ ਵਿੱਚ ਕਿਸੇ ਉੱਤੇ ਨਕਸਲਵਾਦੀ ਹੋਣ ਦਾ ਇਲਜ਼ਾਮ ਲਗਾਉਣ ਦਾ ਮਤਲਬ ਹੀ ਉਸ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਣਾ ਹੈ। ਨਕਸਲੀਆਂ ਖ਼ਿਲਾਫ਼ ਲੜਾਈ ਨੂੰ ਜਾਇਜ਼ ਸਮਝਣ ਵਾਲਾ ਕੋਈ ਵੀ ਬੰਦਾ ਬੇਲਾ ਦਾ ਨੁਕਸਾਨ ਕਰ ਸਕਦਾ ਹੈ।”

ਬੇਲਾ ਭਾਟੀਆ ਦਾ ਨਿਸ਼ਾਨੇ ਉੱਤੇ ਆਉਣਾ ਇੱਕ ਲੰਮੀ ਲੜੀ ਦੀ ਕੜੀ ਹੈ। ਇਸੇ ਸਾਲ ਫਰਵਰੀ ਵਿੱਚ ਸਕਰੋਲ ਵੈੱਬਸਾਈਟ ਨਾਲ ਕੰਮ ਕਰਦੀ ਮਾਲਿਨੀ ਸੁਬਰਾਮਨੀਅਮ ਨੂੰ ਧਮਕਾ ਕੇ ਬਸਤਰ ਖ਼ਿੱਤੇ ਵਿੱਚੋਂ ਬਾਹਰ ਜਾਣ ਲਈ ਮਜਬੂਰ ਕੀਤਾ ਗਿਆ ਸੀ। ਹਿੰਦੀ ਪੱਤਰਕਾਰ ਪ੍ਰਭਾਤ ਸਿੰਘ ਅਤੇ ਦੀਪਕ ਜੈਸਵਾਲ ਨੂੰ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਸੋਨੀ ਸੋਰੀ ਉੱਤੇ ਰਸਾਇਣਕ ਹਮਲਾ ਹੋਇਆ ਹੈ। ਪਿਛਲੇ ਸਾਲ ਬਸਤਰ ਇਲਾਕੇ ਦੇ ਪੱਤਰਕਾਰ ਸੁਮਾਰੂ ਨਾਗ ਨੂੰ ਜੁਲਾਈ ਅਤੇ ਸੰਤੋਸ਼ ਯਾਦਵ ਨੂੰ ਸਤੰਬਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਹੌਲ ਵਿੱਚ ਬੇਲਾ ਭਾਟੀਆ ਦੀ ਸ਼ਨਾਖ਼ਤ ਨਾਲ ਮੁਲਕ ਦੀ ਏਕਤਾ ਨੂੰ ਖ਼ਤਰਾ, ਵਿਦੇਸ਼ੀ ਸਾਜਿਸ਼ ਅਤੇ ਨਕਸਲਵਾਦ ਜੋੜ ਦਿੱਤਾ ਗਿਆ ਹੈ। ਦਰਅਸਲ ਇਹੋ ਮੌਜੂਦਾ ਸਰਕਾਰ, ਨਿਜ਼ਾਮ ਅਤੇ ਨਾਗਪੁਰ ਦਾ ਮੰਤਰ ਹੈ।

ਇਸੇ ਤਰਜ਼ ਦੇ ਨਾਅਰੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਅਧਿਆਪਕ ਨਿਵੇਦਿਤਾ ਮੈਨਨ ਖ਼ਿਲਾਫ਼ ਲਗਾਉਂਦੀ ਸੀ। ਇਸੇ ਤਰ੍ਹਾਂ ਦੇ ਇਲਜ਼ਾਮ ਨਾਲ ਹਰ ਤਰ੍ਹਾਂ ਦੇ ਵਿਦਿਆਰਥੀ ਅਤੇ ਆਵਾਮੀ ਸੰਘਰਸ਼ਾਂ ਨੂੰ ਬਦਨਾਮ ਕਰਨਾ ਸਰਕਾਰ ਅਤੇ ਭਾਜਪਾਈ ਜਥੇਬੰਦੀਆਂ ਦੀ ਸਾਂਝੀ ਜੁਗਤ ਹੈ। ਏਕਤਾ-ਅਖੰਡਤਾ ਨੂੰ ਖ਼ਤਰਾ, ਦੇਸ਼-ਧਰੋਹ, ਹਿੰਦੂ-ਵਿਰੋਧੀ, ਅਤਿਵਾਦ, ਜੱਹਾਦ, ਨਕਸਲਵਾਦ, ਮਾਓਵਾਦ ਅਤੇ ਇਸਲਾਮੀ ਦਹਿਸ਼ਤ ਵਰਗੀਆਂ ਧਾਰਨਾਵਾਂ ਦੇ ਜਮ੍ਹਾਂਜੋੜ ਨਾਲ ਹਰ ਸੁਆਲ ਨੂੰ ਦਰਕਿਨਾਰ ਕਰਨਾ ਕੱਟੜਵਾਦੀ ਸਿਆਸਤ ਦਾ ਇੱਕ ਪਾਸਾ ਹੈ ਅਤੇ ਦੂਜਾ ਪਾਸਾ ਦੇਸ਼-ਭਗਤੀ ਦਾ ਇਮਤਿਹਾਨ ਦੇਣ ਲਈ ਤੈਅ ਕੀਤੇ ਨਾਅਰੇ ਹਨ। ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਰਪ੍ਰਸਤੀ ਵਿੱਚ ਹੋਏ ਇੱਕ ਸਮਾਗਮ ਦੌਰਾਨ ਰਾਮਦੇਵ ਨੇ ਰੋਹਤਕ ਵਿੱਚ ਕਿਹਾ ਹੈ, “ਅਸੀਂ ਇਸ ਮੁਲਕ ਦੇ ਕਾਨੂੰਨ ਅਤੇ ਸੰਵਿਧਾਨ ਦਾ ਸਨਮਾਨ ਕਰਦੇ ਹਾਂ, ਨਹੀਂ ਤੋ ਕੋਈ ਭਾਰਤ ਮਾਤਾ ਦਾ ਅਪਮਾਨ ਕਰੇ ਤਾਂ ਅਸੀਂ ਇੱਕ ਨਹੀਂ, ਹਜ਼ਾਰਾਂ-ਲੱਖਾਂ ਦੇ ਸਿਰ ਕਲਮ ਕਰਨ ਦੀ ਸਮਰੱਥਾ ਰੱਖਦੇ ਹਾਂ।” ਇਹ ਰਾਮਦੇਵ ਯੋਗਾ ਸਿਖਾਉਂਦਾ ਹੈ। ਮੌਜੂਦਾ ਸਰਕਾਰ ਦੌਰਾਨ ਇਸ ਦਾ ਕਾਰੋਬਾਰ ਬੇਇੰਤਹਾ ਰਫ਼ਤਾਰ ਨਾਲ ਫੈਲਿਆ ਹੈ ਅਤੇ ਹਰਿਆਣਾ ਸਰਕਾਰ ਦਾ ਬਰਾਂਡ ਐਮਬੈਸਡਰ ਹੈ। ਰਾਮਦੇਵ ਤੋਂ ਮਹਿਲਾ ਏਕਤਾ ਮੰਚ, ਯੋਗੀ ਅਦਿੱਤਆਨਾਥ ਤੋਂ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ, ਰਾਜਨਾਥ ਸਿੰਘ ਤੋਂ ਫ਼ੌਜ ਦੇ ਉਲਾਰ ਕਰਨੈਲ-ਜਰਨੈਲ, ਸਾਕਸ਼ੀ ਮਹਾਰਾਜ ਤੋਂ ਦੀਨਾਨਾਥ ਬੱਤਰਾ ਤੱਕ ਇੱਕ ਵੱਡਾ ਪਨ੍ਹਾ ਹੈ ਜੋ ਇਸ ਵੇਲੇ ਦੇਸ਼-ਭਗਤ ਹੋਣ ਦੇ ਮਾਅਨੇ ਤੈਅ ਕਰ ਰਿਹਾ ਹੈ ਅਤੇ ਆਪਣੇ ਵਿਰੋਧੀਆਂ (ਦੇਸ਼-ਧਰੋਹੀਆਂ) ਨਾਲ ਕੁਝ ਵੀ ਕਰਨ ਦੇ ਸਮਰੱਥ ਹੈ। ਜੀਨ ਡ੍ਰੀਜ਼ ਆਪਣੀ ਚਿੱਠੀ ਵਿੱਚ ਲਿਖਦਾ ਹੈ ਕਿ ਬੇਲਾ ਭਾਟੀਆ ਖ਼ਿਲਾਫ਼ ਵੰਡੀ ਗਈ ‘ਹੱਥਪਰਚੀ ਵਿੱਚ ਮੈਨੂੰ ਵਿਦੇਸ਼ੀ ਦਲਾਲ ਲਿਖਿਆ ਗਿਆ ਹੈ। ਦਰਅਸਲ ਮੈਂ ਭਾਰਤੀ ਸ਼ਹਿਰੀ ਹਾਂ ਅਤੇ ਇਹ ਹੱਥਪਰਚੀ ਵੰਡਣ ਵਾਲਿਆਂ ਵਿੱਚੋਂ ਜ਼ਿਆਦਾਤਰ ਨਾਲੋਂ ਮੈਂ ਇਸ ਮੁਲਕ ਵਿੱਚ ਵੱਧ ਸਮਾਂ ਗੁਜ਼ਾਰਿਆ ਹੈ। ਮੈਂ ਇਸ ਮੁਲਕ ਨੂੰ ਪਿਆਰ ਕਰਦਾ ਹੈ ਅਤੇ ਮੇਰੇ ਦੋਸਤਾਂ ਦਾ ਘੇਰਾ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਫੈਲਿਆ ਹੋਇਆ ਹੈ। ਮੈਂ ਆਪਣੇ 37 ਸਾਲਾਂ ਦੇ ਭਾਰਤ-ਵਾਸ ਦੌਰਾਨ ਕੱਲ੍ਹ ਤੋਂ ਪਹਿਲਾਂ ਕਦੇ ਏਨਾ ਵੈਰ ਨਹੀਂ ਵੇਖਿਆ।’ ਜੀਨ ਡ੍ਰੀਜ਼ ਨਾਲ ਹਰ ਉਹ ਜੀਅ ਸਹਿਮਤ ਹੋ ਸਕਦਾ ਹੈ ਜੋ ਮੌਜੂਦਾ ਨਿਜ਼ਾਮ ਤੋਂ ਕੋਈ ਸੁਆਲ ਪੁੱਛਣਾ ਚਾਹੁੰਦਾ ਹੈ।

(ਇਹ ਲੇਖ ਪੰਜਾਬ ਟਾਈਮਜ਼ ਦੇ 8 ਅਪਰੈਲ 2016 ਦੇ ਅੰਕ ਵਿੱਚ ਛਪਿਆ।)

When I picked everything wrong

_PDL1367Daljit Ami


As we started early in the morning from Chandigarh to Village Bargari, Faridkot, we took roadblocks, traffic congestion and possible diversions into account.. Our road was full of tractors pulling paddy-loaded trolleys and trucks loaded with grain filled in gunnysacks. After the incidents of sacrilege of the Guru Granth Sahib and the subsequent agitations most of the Sikh organizations and leaders were supposed to share the stage for the first time in Bargari at the Bhog ceremony of Krishan Bhagwan Singh and Gurjit Singh Sarawan, two protesters killed in police firing on October 13. Bargari, a village on Amritsar-Ganganagar National Highway 15 had remained the main site of protests.


As we crossed Kotakpura, big billboards appeared on the sides of the road. They had images of turbaned Sikhs with Punjabi text in Gurmukhi script: Jarnail Singh Bhindranwala in mid-shot with an arrow in one hand and a sword under other arm and cartridge belt put across shoulders; Krishan Bhagwan Singh, Gurjit Singh Sarawan and Baljit Singh Daduwal as mug shots. Daduwal is a Sikh preacher leading this agitation in the area and seems to be the main organizer of the bhog ceremony because his organization – the Panthic Sewa Lehar – has a sizable presence in the area. Despite similar adjectives prefixed to Daduwal and Bhindranwala’s names, Sant Baba, there are dotted lines of approach, time and space between them. Bhindranwala was head of Damdami Taksal, a Sikh Seminary and died while fighting against Indian Army from Golden Temple complex during operation Blue Star in 1984. His image invokes memories of 1984 and armed militants and its combination with other three images create space to think. The juxtaposition of images suggests Daduwal in continuity of Bhindranwala’s tradition.

Without facing any traffic hassles, we reached well in advance. We parked our vehicle and walked through a few protesters partaking in langar on the blocked highway. Despite its shabby look, a small handwritten banner over the entrance drew our attention. It read, “Punjab police, CID and PTC News are unwelcome in our mourning.” While making multi colored billboard on flex ‘Neel Kanth Garments, Jaiton’ would have never thought that its reverse side can carry a much bigger political message with a black marker.


I thought it better to bring our equipment inside and park our vehicle near an OB van stationed near the stage. I asked a senior protest leader whether media is allowed inside or not. He asked the boys guarding the entrance to allow us in.


They bluntly refused and aggressively asked, “Where was media when we were protesting since 12th October. You are sold out. We will not allow you in.”


I told them that I am an independent documentary filmmaker and wants to document their program. One of them came with sharper reply, “We are in mourning and you think of making films. You could come if it would have been an occasion of happiness.”


One of them suggested to my colleague that it could have been a smooth entry if he had asked for permission, . My colleague is bearded and turbaned. The leader of this band of protestors still assured us entry and asked us to bring the vehicle. When our vehicle reached the point where the protestors were gathered, one of them came to me sitting on rear seat, “Had not we told you politely. Now you will be responsible for the consequences.” As he completed his sentence another protestor worded it differently. He was followed by a third, making the comments sound more and more ominous. We retreated.

We left our equipment inside the vehicle and requested them to allow us to attend the function. They argued with each other and reluctantly allowed us with a condition that we will not record anything. Very soon we will witness innumerable camera phone clicking photographs of the stage with or without selfie sticks. The whole program was live streamed for a leader’s website, crews of foreign Sikh Channel and handy-cams were all around.

We started taking stock of arrangements in the panchyat playground where the ceremony was being conducted. The playground seemed to be partially used. The wild plants – with hard thorny seeds called Bakhdha in Punjabi – grew dense as we walked behind stage. The ground between Government Senior School and Dashmesh Public School had twenty-five rows and nine columns of 15×15 feet tents. By estimating the sitting space for fifty people in each block we calculated that more than 11000 people could be accommodated under the tent. There was open space where a similar number of people could come. Booksellers unbundled their stocks, which has Bhindranwala on most of the covers. They had T-shirts of similar images and different colours. Bhindranwala along with Krishan Bhagwan Singh and Gurjit Singh Sarawan was set in different styles and combinations. These posters had no publisher and printer but distributor was in front of me. The imagery of a lion has a resemblance with Shiv Sena posters but the word Khalistan differentiates them. Can this resemblance and differentiation co-exist?


A group arrived with publicity material. They put up their banners and started distributing the handbills on behalf of Jathedar Surat Singh Khalsa who is on hunger strike since January 16 to press his demand for the release of Sikh prisoners. The prefix to his name has been changed from popular ‘bapu’ to Jathedar. It has contact details such as a twitter handle, Facebook page, email, WhatsApp numbers and YouTube channels. It seems a hard copy of social media protest with no organization and protest site mentioned. The handbill testifies that this protest has sustained through social media and on support of diaspora. It carries a call to a global Sikh community to restore the sovereignty of the Akal Takht, for the release of prisoners and a call to attend the Sarbat Khalsa on November 10. Another distributor handed me a handbill issued by Sikhs for Justice, which is very brief and invokes the memory of 1984 and links it with 2015 as a continuation of sacrilege and genocide. It is a call of Azaad March to Red Fort, New Delhi on November 1 at 12:00. Again it has no contact details or details of printer and publisher.


A brief unseasonal rain came down. Protesters started pouring in. Within no time the site was flooded with people as protesters lined up to pay homage to Guru Granth Sahib placed alongside the stage. Taking responsibilities of the stage secretary, Baljit Singh Daduwal fixed a two minutes time cap for every speaker. Speakers started linking mis-governance, corruption, sacrilege and political intervention in religious institutions. Punjab government was on the target so was the Chief Minister and his family. Speakers lampooned the comment by Prime Minister Narendra Modi who on October 11, while attending a function to mark the 113th birth anniversary of Jayaprakash Narayan had described Prakash Singh Badal as ‘Nelson Mendala of India. Modi’s remarks initiated a series of advertisements from SAD leaders in print and online media, congratulating Badal. Bargari continued the tradition of comparing Badal with historical characters but of a different kind. Speaker after speaker compared him with Babar (Jabar), Ahmed Shah Abdali and Mir Mannu who had attacked India and fought nasty battles against Sikhs.

Speakers raised demands for a proper inquiry into instances of sacrilege, booking the culprits, cases against police officials responsible for killing of two protesters and withdrawal of cases against two Sikh youth who have been implicated in sacrilege. Joga Singh, who claims to be the district president of Youth Wing of SAD (Amritsar) from Ludhiana, circumambulated the gathering with a saffron flag and Khalistan embroidered in blue saying, “The Granth and Panth can’t be safe in Hindu India so we need Khalistan.” His enthusiastic allies intervened, “Bhindranwals laid the foundation and we are here to build the roof of Khalistan.”

A protestor Iqbal Singh from Nehiawala asked for the flag and posed for a photograph. He is a graduate in Technology and international cricket player in orthopedic handicapped category. He wants to be a freedom fighter for Khalistan. He claims to work for foreign organizations: Sikh National Commission and Sikh Voice but doesn’t know anyone in the organizations. His classmates settled abroad co-ordinate with him for different activities. He requested me to write an article about him to highlight that the Gurudwara committees, despite his being a baptized Sikh, have not honored him.


As religious preachers dominated the stage, the narrative of political leaders of different parties, sans the ruling and the Left parties, expressed solidarity with the protestors. Nine resolutions were passed to press the demands and continue the struggle. Preachers called for unity. The stage secretary thanked every one and the media. I thought of my cameras. My colleague had his camera. He had taken confidence from other cameramen around.


On our way back I thought of taking some photographs and asked for the camera from my colleague. I had just placed my eye in the viewfinder that someone asked me, “How many people must have gathered?”


In other rallies, I have heard many people discussing a question like this. I replied, “No idea.”


He insisted that being witness to such occasions I must have better idea. When he insisted I asked him about his guess and looked into his eyes to anticipate the expected figure. He had my arm in his hand and implored to give an idea. I inflated my estimate to fifty thousand. The gentleman on his side shouted, “You are deflating. It is more than two lakhs. Media is sold out, we have seen it.”


As I turned back to avoid his anger, I heard someone say, “They need to be thrashed.”


In this peaceful protest I picked everything wrong. May be this is what a spontaneous outburst of anger means.

(The article was written after attending Bhog Ceremony at Bargari on October 25, 2015 in memory of two protestors killed in Behbal Kalan)